ਭਾਰਤ ਸਰਕਾਰ ਨੇ ਉਡਾਣਾਂ ਦੇ ਟੇਕ-ਆਫ ਅਤੇ ਲੈਂਡਿੰਗ ਦੌਰਾਨ ਖਿੜਕੀਆਂ ਬੰਦ ਰੱਖਣ ਦੇ ਦਿੱਤੇ ਹੁਕਮ, ਵੀਡੀਓ ਬਣਾਉਣ ‘ਤੇ ਵੀ ਪਾਬੰਦੀ

0
23

ਰੱਖਿਆ ਖੇਤਰ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ, ਭਾਰਤ ਸਰਕਾਰ ਨੇ ਉਡਾਣਾਂ ਦੇ ਟੇਕ-ਆਫ ਅਤੇ ਲੈਂਡਿੰਗ ਦੌਰਾਨ ਖਿੜਕੀਆਂ ਬੰਦ ਰੱਖਣ ਦੇ ਆਦੇਸ਼ ਦਿੱਤੇ ਹਨ। ਇਹ ਹੁਕਮ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀਜੀਸੀਏ) ਨੇ ਜਾਰੀ ਕੀਤਾ ਹੈ।

ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਪਹੁੰਚੀ ਅੰਮ੍ਰਿਤਸਰ, ਲਿਵ-ਇਨ ਰਿਲੇਸ਼ਨਸ਼ਿਪ ਤੇ ਜਤਾਈ ਚਿੰਤਾ
ਹੁਕਮਾਂ ਅਨੁਸਾਰ ਯਾਤਰੀਆਂ ਦੀਆਂ ਫੋਟੋਆਂ ਖਿੱਚਣ ਅਤੇ ਵੀਡੀਓ ਬਣਾਉਣ ‘ਤੇ ਵੀ ਪਾਬੰਦੀ ਹੋਵੇਗੀ। ਇਹ ਨਿਯਮ ਦੇਸ਼ ਦੇ ਉਨ੍ਹਾਂ 4 ਰੱਖਿਆ ਹਵਾਈ ਅੱਡਿਆਂ ‘ਤੇ ਲਾਗੂ ਹੋਵੇਗਾ, ਜੋ ਵਪਾਰਕ ਉਡਾਣਾਂ ਲਈ ਵਰਤੇ ਜਾਂਦੇ ਹਨ। ਇਸ ਵਿੱਚ ਅੰਮ੍ਰਿਤਸਰ, ਜੰਮੂ, ਸ੍ਰੀਨਗਰ ਅਤੇ ਜੈਸਲਮੇਰ ਹਵਾਈ ਅੱਡੇ ਸ਼ਾਮਲ ਹਨ।

ਦੱਸ ਦਈਏ ਕਿ ਡੀਜੀਸੀਏ ਨੇ ਏਅਰਲਾਈਨਾਂ, ਹੈਲੀਕਾਪਟਰ ਅਤੇ ਚਾਰਟਰਡ ਪਲੇਨ ਆਪਰੇਟਰਾਂ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਰੱਖਿਆ ਹਵਾਈ ਖੇਤਰਾਂ ਵਿੱਚ ਦਾਖਲ ਹੋਣ ਅਤੇ ਰਵਾਨਾ ਹੋਣ ਵਾਲੇ ਜਹਾਜ਼ਾਂ ਦੀਆਂ ਖਿੜਕੀਆਂ ਉਦੋਂ ਤੱਕ ਬੰਦ ਰਹਿਣਗੀਆਂ ਜਦੋਂ ਤੱਕ ਜਹਾਜ਼ ਟੇਕਆਫ ਦੌਰਾਨ 10,000 ਫੁੱਟ ਦੀ ਉਚਾਈ ‘ਤੇ ਨਹੀਂ ਪਹੁੰਚ ਜਾਂਦਾ ਜਾਂ ਲੈਂਡਿੰਗ ਦੌਰਾਨ ਹੇਠਾਂ ਨਹੀਂ ਉਤਰਦਾ।

ਜ਼ਿਕਰਯੋਗ ਹੈ ਕਿ ਦ ਹਿੰਦੂ ਅਖਬਾਰ ਨੇ ਡੀਜੀਸੀਏ ਦੇ ਇੱਕ ਸੀਨੀਅਰ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਹੈ ਕਿ ਇਹ ਹੁਕਮ ਰੱਖਿਆ ਮੰਤਰਾਲੇ ਦੀ ਸਿਫਾਰਸ਼ ‘ਤੇ ਜਾਰੀ ਕੀਤਾ ਗਿਆ ਹੈ। ਇਹ ਹੁਕਮ 20 ਮਈ ਨੂੰ ਜਾਰੀ ਕੀਤਾ ਗਿਆ ਸੀ। ਇਹ ਜਾਣਕਾਰੀ ਹੁਣ ਸਾਹਮਣੇ ਆਈ ਹੈ।

ਡੀਜੀਸੀਏ ਨੇ ਏਅਰਲਾਈਨਾਂ ਨੂੰ ਇਸ ਲਈ ਚਾਲਕ ਦਲ ਦੇ ਮੈਂਬਰਾਂ ਲਈ ਇੱਕ ਐਸਓਪੀ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਹਨ, ਤਾਂ ਜੋ ਚਾਲਕ ਦਲ ਸਰਹੱਦ ਦੇ ਨੇੜੇ ਹਵਾਈ ਅੱਡਿਆਂ ‘ਤੇ ਉਡਾਣ ਭਰਨ ਤੋਂ ਪਹਿਲਾਂ ਜਾਂ ਲੈਂਡਿੰਗ ਦੌਰਾਨ ਯਾਤਰੀਆਂ ਨੂੰ ਇਸ ਬਾਰੇ ਸੂਚਿਤ ਕਰ ਸਕੇ। ਹੁਕਮ ਵਿੱਚ ਕਿਹਾ ਗਿਆ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਯਾਤਰੀਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here