ਅਮਰੀਕਾ ਦੇ ਸੈਨ ਡਿਏਗੋ ਵਿੱਚ ਵੀਰਵਾਰ ਸਵੇਰੇ ਧੁੰਦ ਕਾਰਨ ਇੱਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਕਾਰਨ ਲਗਭਗ 15 ਘਰਾਂ ਨੂੰ ਅੱਗ ਲੱਗ ਗਈ। ਹਾਦਸੇ ਵਾਲੀ ਥਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ।
ਪੰਜਾਬ ਕੈਬਨਿਟ ਦੀ ਮੀਟਿੰਗ ਸ਼ੁਰੂ, ਇਹਨਾਂ ਮੁੱਦਿਆਂ ‘ਤੇ ਹੋਵੇਗੀ ਚਰਚਾ
ਫਾਇਰ ਵਿਭਾਗ ਦੇ ਇੱਕ ਅਧਿਕਾਰੀ ਨੇ ਮੀਡੀਆ ਨੂੰ ਦੱਸਿਆ ਕਿ ਹਾਦਸੇ ਤੋਂ ਬਾਅਦ ਜੈੱਟ ਫਿਊਲ ਚਾਰੇ ਪਾਸੇ ਫੈਲ ਗਿਆ। ਸਾਡਾ ਪਹਿਲਾ ਟੀਚਾ ਇੱਥੇ ਮੌਜੂਦ ਸਾਰੇ ਘਰਾਂ ਦੀ ਤਲਾਸ਼ੀ ਲੈਣਾ ਅਤੇ ਸਾਰੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣਾ ਹੈ।
ਜ਼ਿਕਰਯੋਗ ਹੈ ਕਿ ਜਹਾਜ਼ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੀ ਗਿਣਤੀ ਅਜੇ ਪਤਾ ਨਹੀਂ ਹੈ। ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਨੇ ਕਿਹਾ ਕਿ ਸੇਸਨਾ 550 ਜਹਾਜ਼ ਮੋਂਟਗੋਮਰੀ-ਗਿਬਸ ਐਗਜ਼ੀਕਿਊਟਿਵ ਹਵਾਈ ਅੱਡੇ ਦੇ ਨੇੜੇ ਹਾਦਸਾਗ੍ਰਸਤ ਹੋ ਗਿਆ।
ਨਾਲ ਹੀ ਐਫਏਏ ਨੇ ਕਿਹਾ ਕਿ ਅਜੇ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਜਹਾਜ਼ ਵਿੱਚ ਕਿੰਨੇ ਲੋਕ ਸਵਾਰ ਸਨ। ਇਹ ਜਹਾਜ਼ ਛੇ ਤੋਂ ਅੱਠ ਲੋਕਾਂ ਨੂੰ ਲਿਜਾ ਸਕਦਾ ਹੈ।