ਅਫਗਾਨਿਸਤਾਨ ਤੋਂ 5 ਟਰੱਕ ਅਟਾਰੀ ਰਾਹੀਂ ਪਹੁੰਚੇ ਭਾਰਤ
ਭਾਰਤ ਨੇ ਅਫਗਾਨਿਸਤਾਨ ਪ੍ਰਤੀ ਸਦਭਾਵਨਾ ਨੂੰ ਪ੍ਰਗਟਾਉਂਦਿਆਂ ਅਫਗਾਨ ਟਰੱਕਾ ਅਟਾਰੀ-ਵਾਹਗਾ ਸਰਹੱਦ ਰਾਹੀਂ ਭਾਰਤ ਵਿੱਚ ਦਾਖਲ ਹੋਏ। ਸ਼ੁੱਕਰਵਾਰ ਨੂੰ, 5 ਅਫਗਾਨ ਟਰੱਕ ਵਿਸ਼ੇਸ਼ ਇਜਾਜ਼ਤ ਨਾਲ ਭਾਰਤ ਵਿੱਚ ਦਾਖਲ ਹੋਏ, ਜਿਨ੍ਹਾਂ ਵਿੱਚੋਂ 4 ਟਰੱਕ ਸੁੱਕੇ ਮੇਵਿਆਂ ਨਾਲ ਭਰੇ ਹੋਏ ਸਨ ਅਤੇ ਇੱਕ ਟਰੱਕ ਸ਼ਹਿਤੂਤ ਨਾਲ ਭਰਿਆ ਹੋਇਆ ਸੀ।
ਦੱਸ ਦਈਏ ਕਿ ਇਹ ਫੈਸਲਾ ਅਜਿਹੇ ਸਮੇਂ ਲਿਆ ਗਿਆ ਹੈ ਜਦੋਂ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਸਰਹੱਦੀ ਵਪਾਰ ਅਤੇ ਪਾਕਿਸਤਾਨ ਨਾਲ ਲੋਕਾਂ ਦੀ ਆਵਾਜਾਈ ਪੂਰੀ ਤਰ੍ਹਾਂ ਬੰਦ ਹੈ। ਉਸ ਹਮਲੇ ਵਿੱਚ ਪਾਕਿਸਤਾਨੀ ਅੱਤਵਾਦੀਆਂ ਦੀ ਭੂਮਿਕਾ ਸਾਹਮਣੇ ਆਉਣ ਤੋਂ ਬਾਅਦ, ਭਾਰਤ ਨੇ ਪਾਕਿਸਤਾਨ ਪ੍ਰਤੀ ਸਖ਼ਤ ਰੁਖ਼ ਅਪਣਾਇਆ ਸੀ। ਸੂਤਰਾਂ ਅਨੁਸਾਰ ਭਾਰਤ-ਪਾਕਿਸਤਾਨ ਸਬੰਧਾਂ ਵਿੱਚ ਤਣਾਅ ਕਾਰਨ ਪਾਕਿਸਤਾਨ ਵਿੱਚ ਲਗਭਗ 150 ਟਰੱਕ ਫਸੇ ਹੋਏ ਸਨ। ਭਾਰਤ ਨੇ ਅਫਗਾਨਿਸਤਾਨ ਵਪਾਰ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਨ੍ਹਾਂ ਟਰੱਕਾਂ ਨੂੰ ਰਾਹਤ ਦਿੱਤੀ ਹੈ। ਅੱਜ ਹੋਰ ਬਹੁਤ ਸਾਰੇ ਟਰੱਕਾਂ ਦੇ ਭਾਰਤ ਪਹੁੰਚਣ ਦੀ ਉਮੀਦ ਹੈ।