ਅਰਜਨਟੀਨਾ ਵਿੱਚ ਮਹਿਸੂਸ ਹੋਏ ਭੂਚਾਲ ਦੇ ਜ਼ਬਰਦਸਤ ਝਟਕੇ, ਸੁਨਾਮੀ ਦੀ ਚੇਤਾਵਨੀ ਵੀ ਜਾਰੀ

0
29

ਦੱਖਣੀ ਅਮਰੀਕੀ ਦੇਸ਼ਾਂ ਚਿਲੀ ਅਤੇ ਅਰਜਨਟੀਨਾ ਵਿੱਚ ਸ਼ੁੱਕਰਵਾਰ ਸ਼ਾਮ ਨੂੰ 7.4 ਤੀਬਰਤਾ ਦਾ ਭੂਚਾਲ ਆਇਆ। ਇਹ ਭੂਚਾਲ ਚਿਲੀ ਅਤੇ ਅਰਜਨਟੀਨਾ ਦੇ ਸਮੁੰਦਰੀ ਤੱਟਾਂ ‘ਤੇ ਮਹਿਸੂਸ ਕੀਤਾ ਗਿਆ। ਇਸ ਤੇਜ਼ ਭੂਚਾਲ ਦੇ ਝਟਕਿਆਂ ਦੇ ਵਿਚਕਾਰ, ਅਰਜਨਟੀਨਾ ਵਿੱਚ ਸੁਨਾਮੀ ਦੀ ਚੇਤਾਵਨੀ ਅਤੇ ਨਿਕਾਸੀ ਦੇ ਆਦੇਸ਼ ਜਾਰੀ ਕੀਤੇ ਗਏ ਹਨ।

ਪਾਕਿਸਤਾਨੀ ਪ੍ਰਧਾਨ ਮੰਤਰੀ ਅਤੇ ਕ੍ਰਿਕਟਰਾਂ ਦੇ ਸੋਸ਼ਲ ਮੀਡੀਆ ਅਕਾਊਂਟ ਭਾਰਤ ‘ਚ BLOCK

ਇਹ ਭੂਚਾਲ ਉਸ਼ੁਆਇਆ ਤੋਂ 219 ਕਿਲੋਮੀਟਰ ਦੱਖਣ ਵਿੱਚ ਡਰੇਕ ਪੈਸੇਜ ਵਿੱਚ ਆਇਆ। ਸੁਨਾਮੀ ਦੇ ਕਾਰਨ, ਚਿਲੀ ਦੀ ਰਾਸ਼ਟਰੀ ਆਫ਼ਤ ਰੋਕਥਾਮ ਅਤੇ ਪ੍ਰਤੀਕਿਰਿਆ ਸੇਵਾ ਨੇ ਅੰਟਾਰਕਟਿਕ ਖੇਤਰ, ਮੈਗੇਲਨ ਖੇਤਰ ਦੇ ਤੱਟਵਰਤੀ ਖੇਤਰਾਂ ਨੂੰ ਖਾਲੀ ਕਰਨ ਦੇ ਆਦੇਸ਼ ਜਾਰੀ ਕੀਤੇ ਗਏ। ਇਸ ਭੂਚਾਲ ਦੀ ਡੂੰਘਾਈ ਸਿਰਫ਼ 10 ਕਿਲੋਮੀਟਰ ਸੀ, ਜਿਸ ਕਾਰਨ ਇਸਦਾ ਪ੍ਰਭਾਵ ਸਤ੍ਹਾ ‘ਤੇ ਜ਼ਿਆਦਾ ਮਹਿਸੂਸ ਕੀਤਾ ਗਿਆ।

ਇਹ ਭੂਚਾਲ ਭਾਰਤੀ ਸਮੇਂ ਅਨੁਸਾਰ ਸ਼ਾਮ 6:30 ਵਜੇ ਆਇਆ। ਪ੍ਰਸ਼ਾਸਨ ਨੇ ਲੋਕਾਂ ਨੂੰ ਉੱਚੀਆਂ ਥਾਵਾਂ ‘ਤੇ ਜਾਣ ਲਈ ਕਿਹਾ ਹੈ। ਪ੍ਰਭਾਵਿਤ ਇਲਾਕਿਆਂ ਵਿੱਚ ਸੁਨਾਮੀ ਦੀ ਚੇਤਾਵਨੀ ਦੇਣ ਵਾਲੇ ਸਾਇਰਨ ਵੱਜਣੇ ਸ਼ੁਰੂ ਹੋ ਗਏ ਸਨ। ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਇੱਕ ਦਿਨ ਪਹਿਲਾਂ ਵੀ ਅਰਜਨਟੀਨਾ ਵਿੱਚ ਵੀ 5.8 ਤੀਬਰਤਾ ਦਾ ਭੂਚਾਲ ਆਇਆ ਸੀ।

LEAVE A REPLY

Please enter your comment!
Please enter your name here