Tokyo Olympics 2020 : 41 ਸਾਲਾਂ ਬਾਅਦ ਭਾਰਤੀ ਪੁਰਸ਼ ਹਾਕੀ ਟੀਮ ਨੇ ਜਰਮਨੀ ਨੂੰ 5-4 ਨਾਲ ਹਰਾ ਕੇ ਜਿੱਤਿਆ ਤਗਮਾ

0
139

ਟੋਕੀਓ : ਸੈਮੀਫਾਈਨਲ ’ਚ ਮਿਲੀ ਹਾਰ ਨੂੰ ਭੁਲਾਉਂਦੇ ਹੋਏ ਭਾਰਤੀ ਪੁਰਸ਼ ਹਾਕੀ ਟੀਮ ਨੂੰ 41 ਸਾਲ ਬਾਅਦ ਓਲੰਪਿਕ ’ਚ ਤਮਗਾ ਜਿੱਤਣ ਦਾ ਸੁਪਨਾ ਪੂਰਾ ਕਰਨ ਲਈ ਵੀਰਵਾਰ ਨੂੰ ਰੀਓ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਜਰਮਨੀ ਖਿਲਾਫ ਤੀਜੇ ਚੌਥੇ ਸਥਾਨ ਦੇ ਪਲੇਆਫ ਮੁਕਾਬਲੇ ’ਚ ਆਪਣੇ ਡਿਫੈਂਸ ਨੂੰ ਮਜ਼ਬੂਤ ਰੱਖਣਾ ਹੋਵੇਗਾ। ਦੁਨੀਆ ਦੀ ਤੀਜੇ ਨੰਬਰ ਦੀ ਟੀਮ ਭਾਰਤ ਨੂੰ ਸੈਮੀਫਾਈਨਲ ’ਚ ਵਿਸ਼ਵ ਚੈਂਪੀਅਨ ਬੈਲਜੀਅਮ ਨੇ 5-2 ਨਾਲ ਹਰਾਇਆ। ਬੈਲਜੀਅਮ ਦਾ ਫੋਕਸ ਪੈਨਲਟੀ ਕਾਰਨਰ ਬਣਾਉਣ ਉੱਤੇ ਸੀ ਅਤੇ ਟੂਰਨਾਮੈਂਟ ’ਚ ਸਭ ਤੋਂ ਜ਼ਿਆਦਾ ਗੋਲ ਕਰ ਚੁੱਕੇ ਅਲੈਕਜੈਂਡਰ ਹੈਂਡਰਿਕਸ ਨੇ ਹੈਟਰਿਕ ਲਾਈ। ਭਾਰਤ ਉੱਤੇ ਸ਼ੁਰੂ ਤੋਂ ਹੀ ਦਬਾਅ ਬਣਾਉਂਦੇ ਹੋਏ ਉਨ੍ਹਾਂ ਨੇ ਭਾਰਤੀ ਡਿਫੈਂਸ ਨੂੰ ਵੀ ਤਹਿਸ-ਨਹਿਸ ਕਰ ਦਿੱਤਾ।

ਪੂਰੇ ਮੈਚ ’ਚ ਭਾਰਤ ਨੇ 14 ਪੈਨਲਟੀ ਕਾਰਨਰ ਗਵਾਏ, ਜਿਨ੍ਹਾਂ ’ਚੋਂ 8 ਆਖਰੀ ਕੁਆਰਟਰ ’ਚ ਗਏ। 8 ਵਾਰ ਦੀ ਚੈਂਪੀਅਨ ਭਾਰਤੀ ਹਾਕੀ ਟੀਮ ਨੇ ਓਲੰਪਿਕ ’ਚ ਆਖਰੀ ਤਮਗਾ 1980 ’ਚ ਮਾਸਕੋ ’ਚ ਜਿੱਤਿਆ ਸੀ। ਭਾਰਤੀ ਡਿਫੈਂਡਰਾਂ ਨੂੰ ਹੁਣ ਜਰਮਨੀ ਖਿਲਾਫ ਅਜਿਹੀ ਗਲਤੀ ਕਰਨ ਤੋਂ ਬਚਣਾ ਹੋਵੇਗਾ, ਜੋ ਉਨ੍ਹਾਂ ਨੇ ਬੈਲਜੀਅਮ ਵਿਰੁੱਧ ਕੀਤੀ। ਟੀਮ ’ਚ ਚਾਰ ਵਿਸ਼ਵ ਪੱਧਰ ਡਰੈਗ ਫਲਿਕਰ ਰੂਪਿੰਦਰ ਪਾਲ ਸਿੰਘ, ਉਪ ਕਪਤਾਨ ਹਰਮਨਪ੍ਰੀਤ ਸਿੰਘ, ਵਰਣ ਕੁਮਾਰ ਅਤੇ ਅਮਿਤ ਰੋਹਿਦਾਸ ਦੇ ਹੁੰਦੇ ਹੋਏ ਵੀ ਭਾਰਤੀ ਟੀਮ 5 ’ਚੋਂ ਇਕ ਹੀ ਪੈਨਲਟੀ ਕਾਰਨਰ ਤਬਦੀਲ ਕਰ ਸਕੀ। ਭਾਰਤੀ ਟੀਮ ਨੂੰ ਸਰਕਲ ਦੇ ਅੰਦਰ ਬੇਲੋੜੀ ਭਿੜ ਤੋਂ ਵੀ ਬਚਣਾ ਹੋਵੇਗਾ। ਕਪਤਾਨ ਮਨਪ੍ਰੀਤ ਸਿੰਘ ਨੂੰ ਚੌਥੇ ਕੁਆਰਟਰ ’ਚ ਕਾਰਡ ਮਿਲਿਆ ਅਤੇ ਬੈਲਜੀਅਮ ਨੂੰ 2 ਪੈਨਲਟੀ ਕਾਰਨਰ ਵੀ।

ਰੈਂਕਿੰਗ ਦੇ ਆਧਾਰ ’ਤੇ ਦੋਵਾਂ ਟੀਮਾਂ ’ਚ ਜ਼ਿਆਦਾ ਫਰਕ ਨਹੀਂ ਹੈ। ਭਾਰਤ ਤੀਜੇ ਅਤੇ ਜਰਮਨੀ ਚੌਥੇ ਸਥਾਨ ’ਤੇ ਹੈ ਪਰ ਜਰਮਨੀ ਨੂੰ ਹਰਾਉਣਾ ਭਾਰਤ ਲਈ ਆਸਾਨ ਨਹੀਂ ਹੋਵੇਗਾ। ਸੈਮੀਫਾਈਨਲ ’ਚ ਆਸਟਰੇਲੀਆ ਤੋਂ ਹਾਰੀ ਜਰਮਨ ਟੀਮ ਇੱਥੇ ਖੁਦ ਨੂੰ ਸਾਬਤ ਕਰਨ ਦੇ ਇਰਾਦੇ ਨਾਲ ਉਤਰੇਗੀ। ਭਾਰਤ ਨੇ 2017 ਹਾਕੀ ਵਿਸ਼ਵ ਲੀਗ ਫਾਈਨਲਸ ਦੇ ਕਾਂਸੀ ਤਮਗੇ ਦੇ ਮੁਕਾਬਲੇ ’ਚ ਜਰਮਨੀ ਨੂੰ 2-1 ਨਾਲ ਹਰਾਇਆ ਸੀ ਪਰ ਉਸ ਸਮੇਂ ਜਰਮਨੀ ਦੇ ਟਾਪ ਖਿਡਾਰੀ ਉਸ ਟੀਮ ’ਚ ਨਹੀਂ ਸਨ। ਭਾਰਤ ਤੋਂ ਬਾਅਦ ਜਰਮਨੀ ਨੇ ਸਭ ਤੋਂ ਜ਼ਿਆਦਾ 4 ਓਲੰਪਿਕ ਸੋਨ ਜਿੱਤੇ ਹਨ। ਦੋਵਾਂ ’ਚ ਓਲਪਿਕ ’ਚ 11 ਵਾਰ ਮੁਕਾਬਲਾ ਹੋਇਆ ਹੈ ਅਤੇ ਦੋਵਾਂ ਟੀਮਾਂ ਨੇ ਚਾਰ-ਚਾਰ ਮੈਚ ਜਿੱਤੇ ਹਨ। ਤਿੰਨ ਮੈਚ ਡਰਾਅ ਰਹੇ।

ਇਸ ਮੌਕੇ ਭਾਰਤੀ ਪੁਰਸ਼ ਹਾਕੀ ਟੀਮ ਨੂੰ PM ਮੋਦੀ ਨੇ ਟਵੀਟ ਕਰ ਦਿੱਤੀ ਵਧਾਈ।

LEAVE A REPLY

Please enter your comment!
Please enter your name here