ISRO ਦੇ ਸਾਬਕਾ ਮੁਖੀ ਡਾ. ਕੇ. ਕਸਤੂਰੀਰੰਗਨ ਦਾ ਦਿਹਾਂਤ; 84 ਸਾਲ ਦੀ ਉਮਰ ‘ਚ ਲਏ ਆਖਰੀ ਸਾਹ

0
60

ਨਵੀ ਦਿੱਲੀ : ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਸਾਬਕਾ ਮੁਖੀ ਡਾ. ਕੇ. ਕਸਤੂਰੀਰੰਗਨ ਦਾ ਸ਼ੁੱਕਰਵਾਰ ਸਵੇਰੇ ਦੇਹਾਂਤ ਹੋ ਗਿਆ। ਉਹ 84 ਸਾਲਾਂ ਦੇ ਸਨ। ਕਸਤੂਰੀਰੰਗਨ ਨੇ ਬੈਂਗਲੁਰੂ ਸਥਿਤ ਆਪਣੇ ਨਿਵਾਸ ਸਥਾਨ ‘ਤੇ ਆਖਰੀ ਸਾਹ ਲਏ। ਐਤਵਾਰ 27 ਅਪ੍ਰੈਲ ਨੂੰ, ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਜਨਤਾ ਦੇ ਦਰਸ਼ਨਾਂ ਲਈ ਰਮਨ ਰਿਸਰਚ ਇੰਸਟੀਚਿਊਟ (RRI) ਵਿਖੇ ਰੱਖਿਆ ਜਾਵੇਗਾ। ਕਸਤੂਰੀਰੰਗਨ ਨੂੰ ਦੋ ਸਾਲ ਪਹਿਲਾਂ ਦਿਲ ਦਾ ਦੌਰਾ ਪਿਆ ਸੀ। ਉਦੋਂ ਤੋਂ ਹੀ ਉਹ ਬਿਮਾਰ ਰਹਿ ਰਹੇ ਸਨ।

ਗਾਇਕ ਅਰਿਜੀਤ ਸਿੰਘ ਦਾ ਚੇਨਈ ਵਿੱਚ ਹੋਣ ਵਾਲਾ Concert ਹੋਇਆ ਰੱਦ; ਵਜ੍ਹਾ ਕਰ ਦੇਵੇਗੀ ਹੈਰਾਨ

ਦੱਸ ਦਈਏ ਕਿ ਕਸਤੂਰੀਰੰਗਨ ਨੇ ਸਭ ਤੋਂ ਲੰਬੇ ਸਮੇਂ ਤੱਕ ਇਸਰੋ ਮੁਖੀ ਵਜੋਂ ਸੇਵਾ ਨਿਭਾਈ ਹੈ। ਉਹ 10 ਸਾਲ ਇਸਰੋ ਦੇ ਚੇਅਰਮੈਨ ਰਹੇ। ਇਸ ਤੋਂ ਇਲਾਵਾ ਕਸਤੂਰੀਰੰਗਨ ਨੇ ਸਰਕਾਰੀ ਨੀਤੀਆਂ ਦੇ ਨਿਰਮਾਣ ਵਿੱਚ ਵੀ ਯੋਗਦਾਨ ਪਾਇਆ। ਕਸਤੂਰੀਰੰਗਨ 1994 ਤੋਂ 2003 ਤੱਕ ਇਸਰੋ ਮੁਖੀ ਰਹੇ। ਉਨ੍ਹਾਂ ਦੀ ਅਗਵਾਈ ਹੇਠ ਇਸਰੋ ਨੇ ਚੰਦਰਯਾਨ ਵਰਗੇ ਵੱਡੇ ਮਿਸ਼ਨਾਂ ਦੀ ਯੋਜਨਾ ਬਣਾਉਣੀ ਸ਼ੁਰੂ ਕੀਤੀ। ਉਹ ਨਵੀਂ ਸਿੱਖਿਆ ਨੀਤੀ (NEP) ਦੀ ਡਰਾਫਟਿੰਗ ਕਮੇਟੀ ਦੇ ਚੇਅਰਮੈਨ ਵੀ ਸਨ।

ਇਸਰੋ ਦੇ ਚੇਅਰਮੈਨ ਬਣਨ ਤੋਂ ਪਹਿਲਾਂ, ਡਾ. ਕਸਤੂਰੀਰੰਗਨ ਇਸਰੋ ਸੈਟੇਲਾਈਟ ਸੈਂਟਰ ਦੇ ਡਾਇਰੈਕਟਰ ਸਨ। ਜਿੱਥੇ ਉਸਨੇ ਇੰਡੀਅਨ ਨੈਸ਼ਨਲ ਸੈਟੇਲਾਈਟ (INSAT-2) ਅਤੇ ਇੰਡੀਅਨ ਰਿਮੋਟ ਸੈਂਸਿੰਗ ਸੈਟੇਲਾਈਟ (IRS-1A ਅਤੇ IRS-1B) ਵਰਗੇ ਅਗਲੀ ਪੀੜ੍ਹੀ ਦੇ ਪੁਲਾੜ ਯਾਨ ਦੇ ਵਿਕਾਸ ਦੀ ਅਗਵਾਈ ਕੀਤੀ। ਭਾਰਤ ਦੀਆਂ ਸੈਟੇਲਾਈਟ ਸਮਰੱਥਾਵਾਂ ਦੇ ਵਿਸਥਾਰ ਵਿੱਚ ਸੈਟੇਲਾਈਟ IRS-1A ਦੇ ਵਿਕਾਸ ਵਿੱਚ ਉਨ੍ਹਾਂ ਦਾ ਯੋਗਦਾਨ ਮਹੱਤਵਪੂਰਨ ਸੀ।

LEAVE A REPLY

Please enter your comment!
Please enter your name here