ਅੰਮ੍ਰਿਤਸਰ, 23 ਅਪ੍ਰੈਲ- ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਅਜਨਾਲਾ ਹਲਕੇ ਦੀਆਂ ਦਾਣਾ ਮੰਡੀਆਂ ਦਾ ਦੌਰਾ ਕਰਦੇ ਹੋਏ ਕਣਕ ਦੀ ਖਰੀਦ ਲਈ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਕਿਸਾਨਾਂ ਨਾਲ ਗੱਲਬਾਤ ਕਰਦੇ ਹੋਏ ਭਰੋਸਾ ਦਿੱਤਾ ਕਿ ਸਰਕਾਰ ਕਣਕ ਦੀ ਖਰੀਦ ਵੇਲੇ ਕਿਸਾਨਾਂ,ਆੜਤੀਆਂ, ਮਜ਼ਦੂਰਾਂ ਜਾਂ ਕਿਸੇ ਵੀ ਹੋਰ ਧਿਰ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਦੇਵੇਗੀ। ਅੱਜ ਉਹਨਾਂ ਨੇ ਖਤਰਾਏ ਕਲਾਂ ਗੱਗੋਮਾਹਲ, ਚੱਕ ਸਿਕੰਦਰ ਅਤੇ ਸੰਗਤਪੁਰਾ ਮੰਡੀਆਂ ਦਾ ਦੌਰਾ ਕੀਤਾ, ਜਿੱਥੇ ਕਿ ਕਣਕ ਦੀ ਖਰੀਦ ਪੂਰੇ ਜ਼ੋਰਾਂ ਉੱਤੇ ਚੱਲ ਰਹੀ ਹੈ। ਸ ਧਾਲੀਵਾਲ ਨੇ ਦੱਸਿਆ ਕਿ ਹੁਣ ਤੱਕ ਜਿਲੇ ਦੀਆਂ ਮੰਡੀਆਂ ਵਿੱਚ 2 ਲੱਖ ਮੀਟਰਕ ਟਨ ਦੇ ਕਰੀਬ ਕਣਕ ਪਹੁੰਚੀ ਹੈ ਜੋ ਕਿ ਅੰਦਾਜ਼ਨ ਕਣਕ ਦਾ ਇੱਕ ਚੌਥਾਈ ਹਿੱਸਾ ਹੈ। ਉਹਨਾਂ ਕਿਹਾ ਕਿ ਆਉਣ ਵਾਲੇ ਥੋੜੇ ਦਿਨਾਂ ਵਿੱਚ ਹੀ ਕਣਕ ਦੀ ਸਾਰੀ ਕਟਾਈ ਕਰਨ ਲਈ ਜਾਵੇਗੀ।
ਦਿੱਲੀ ਏਅਰਪੋਰਟ ਪਹੁੰਚੀ ਲੇਫ਼ਟੀਨੈਂਟ ਵਿਨੈ ਨਰਵਾਲ ਦੀ ਮ੍ਰਿਤਕ ਦੇਹ; ਅੰਤਿਮ ਸਸਕਾਰ ‘ਚ ਸ਼ਾਮਿਲ ਹੋਣਗੇ CM ਸੈਣੀ
ਉਹਨਾਂ ਕਿਸਾਨਾਂ ਨੂੰ ਕਿਹਾ ਕਿ ਉਹ ਫਸਲ ਮੰਡੀਆਂ ਵਿੱਚ ਲਿਆਉਣ ਲਈ ਕਾਹਲੀ ਨਾ ਕਰਨ ਅਤੇ ਨਮੀ ਵਾਲੀ ਕਣਕ ਨਾ ਲੈ ਕੇ ਆਉਣ, ਤਾਂ ਜੋ ਉਹਨਾਂ ਦੀ ਫਸਲ ਦੀ ਖਰੀਦ ਨਾਲੋ ਨਾਲ ਹੋ ਸਕੇ। ਉਹਨਾਂ ਨੇ ਕਿਹਾ ਕਿ ਸਾਡੇ ਵੱਲੋਂ ਮੰਡੀਆਂ ਵਿੱਚ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹਨ, ਕਿਸੇ ਵੀ ਧਿਰ ਨੂੰ ਕੋਈ ਸਮੱਸਿਆ ਜੇਕਰ ਆਉਂਦੀ ਹੈ ਤਾਂ ਉਹ ਮੇਰੇ ਧਿਆਨ ਵਿੱਚ ਲਿਆਉਣ, ਤਾਂ ਜੋ ਉਸੇ ਵੇਲੇ ਉਸ ਸਮੱਸਿਆ ਦਾ ਹੱਲ ਕੀਤਾ ਜਾ ਸਕੇ।