ਹਰ ਕੋਈ ਚਾਹੁੰਦਾ ਹੈ ਕਿ ਉਹ ਸਰੀਰਕ ਪੱਖੋਂ ਤੰਦਰੁਸਤ ਹੋਵੇ। ਇਸ ਲਈ ਹਰ ਵਿਅਕਤੀ ਅਲੱਗ-ਅਲੱਗ ਡਾਇਟ ਰਾਹੀਂ ਆਪਣੇ ਸਰੀਰ ਨੂੰ ਮਜ਼ਬੂਤ ਬਣਾਉਣ ਲਈ ਕੋਸ਼ਿਸ਼ ਕਰਦਾ ਹੈ।ਇਸ ਲਈ ਅਸੀਂ ਭਿੱਜੇ ਹੋਏ ਛੋਲਿਆਂ ਦਾ ਵੀ ਇਸਤੇਮਾਲ ਕਰ ਸਕਦੇ ਹਾਂ। ਭਿੱਜੇ ਹੋਏ ਛੋਲੇ ਸਿਹਤ ਲਈ ਬਹੁਤ ਲਾਭਦਾਇਕ ਹੁੰਦੇ ਹਨ। ਇਸ ਵਿੱਚ ਮੌਜੂਦ ਫਾਈਬਰ, ਪ੍ਰੋਟੀਨ, ਕੈਲਸ਼ੀਅਮ ਅਤੇ ਵਿਟਾਮਿਨ ਵਰਗੇ ਕਈ ਹੋਰ ਪੋਸ਼ਕ ਤੱਤ ਸਰੀਰ ਵਿੱਚ ਕਈ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਵਿਸ਼ੇਸ਼ ਭੂਮਿਕਾ ਨਿਭਾਉਂਦੇ ਹਨ।
ਬਹੁਤ ਸਾਰੇ ਲੋਕ ਸਵੇਰੇ ਭਿੱਜੇ ਕੱਚੇ ਛੋਲਿਆਂ ਦਾ ਸੇਵਨ ਕਰਨਾ ਪਸੰਦ ਕਰਦੇ ਹਨ। ਪਰ ਕੁਝ ਲੋਕ ਇਹਨਾਂ ਨੂੰ ਖਾਣ ਦੇ ਅਯੋਗ ਹੁੰਦੇ ਹਨ, ਕਿਉਂਕਿ ਉਹ ਕੱਚਾ ਖਾਣਾ ਪਸੰਦ ਨਹੀਂ ਕਰਦੇ। ਇਸ ਮਾਮਲੇ ਵਿੱਚ, ਤੁਸੀਂ ਭਿੱਜੇ ਹੋਏ ਛੋਲਿਆਂ ਦੇ ਪਾਣੀ ਦੀ ਮਦਦ ਲੈ ਸਕਦੇ ਹੋ।
ਇਹ ਤੁਹਾਡੀ ਸਿਹਤ ਲਈ ਭਿੱਜੇ ਛੋਲਿਆਂ ਜਿੰਨਾ ਲਾਭਦਾਇਕ ਹੋ ਸਕਦਾ ਹੈ। ਇਸ ਦੇ ਲਈ ਛੋਲਿਆਂ ਨੂੰ ਧੋ ਕੇ ਰਾਤ ਭਰ ਪਾਣੀ ਚ ਭਿਉਂ ਕੇ ਸਵੇਰੇ ਇਸ ਪਾਣੀ ਦਾ ਸੇਵਨ ਕਰੋ। ਜੇਕਰ ਤੁਸੀਂ ਕੱਚੇ ਛੋਲਿਆਂ ਦਾ ਪਾਣੀ ਵੀ ਨਹੀਂ ਪੀਣਾ ਚਾਹੁੰਦੇ ਤਾਂ ਛੋਲਿਆਂ ਨੂੰ ਉਬਾਲ ਕੇ ਇਸ ਦੇ ਪਾਣੀ ਨੂੰ ਛਾਣ ਕੇ ਭੁੰਨੇ ਹੋਏ ਜੀਰੇ, ਕਾਲਾ ਨਮਕ ਅਤੇ ਨਿੰਬੂ ਵੀ ਪਾ ਸਕਦੇ ਹੋ। ਭਿੱਜੇ ਹੋਏ ਛੋਲਿਆਂ ਦੇ ਬਹੁਤ ਸਾਰੇ ਫਾਇਦੇ ਹੁੰਦੇ ਹਨ। ਇਨ੍ਹਾਂ ਵਿੱਚੋਂ ਕੁੱਝ ਇਸ ਪ੍ਰਕਾਰ ਹਨ:
ਛੋਲਿਆਂ ਦਾ ਪਾਣੀ ਡਾਇਬਿਟੀਜ਼ ਨੂੰ ਕੰਟਰੋਲ ਕਰਨ ਵਿੱਚ ਵੀ ਮਦਦ ਕਰਦਾ ਹੈ। ਰੋਜ਼ਾਨਾ ਛੋਲਿਆਂ ਦਾ ਪਾਣੀ ਪੀਣ ਨਾਲ ਬਲੱਡ ਸ਼ੂਗਰ ਕੰਟਰੋਲ ਚ ਰਹਿੰਦੀ ਹੈ, ਜੋ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਹੈ।
ਭਾਰ ਘਟਾਉਣ ਲਈ ਵੀ ਤੁਸੀਂ ਛੋਲਿਆਂ ਦੇ ਪਾਣੀ ਦੀ ਮਦਦ ਵੀ ਲੈ ਸਕਦੇ ਹੋ। ਇਸ ਨੂੰ ਪੀਣ ਨਾਲ ਥਕਾਵਟ ਅਤੇ ਕਮਜ਼ੋਰੀ ਵੀ ਨਹੀਂ ਹੁੰਦੀ ਅਤੇ ਪੇਟ ਲੰਬੇ ਸਮੇਂ ਤੱਕ ਭਰਿਆ ਮਹਿਸੂਸ ਹੁੰਦਾ ਹੈ।
ਪ੍ਰਤੀਰੋਧਤਾ ਨੂੰ ਮਜ਼ਬੂਤ ਕਰਨ ਲਈ ਤੁਸੀਂ ਹਰ ਸਵੇਰ ਖਾਲੀ ਪੇਟ ਭਿੱਜੇ ਛੋਲਿਆਂ ਦੇ ਪਾਣੀ ਦਾ ਸੇਵਨ ਕਰ ਸਕਦੇ ਹੋ। ਇਸ ਨਾਲ ਸਰੀਰ ਹਰ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਿਆ ਰਹੇਗਾ ਅਤੇ ਵਾਰ-ਵਾਰ ਬੀਮਾਰੀ ਦਾ ਖਤਰਾ ਘੱਟ ਹੋਵੇਗਾ।