– ਨਸ਼ਿਆਂ ਖਿਲਾਫ ਕਾਰਵਾਈ ਨਾ ਕਰਨ ਦੇ ਮਾਮਲੇ ਵਿੱਚ ਐਸ ਐਸ ਪੀ ਬਠਿੰਡਾ ਵੱਲੋਂ ਦੋ ਥਾਣੇਦਾਰ ਮੁਅੱਤਲ
ਬਠਿੰਡਾ, 18 ਅਪ੍ਰੈਲ 2025: ਨਸ਼ਾ ਵੇਚਣ ਵਾਲਿਆਂ ਖਿਲਾਫ ਕਾਰਵਾਈ ਨਾ ਕਰਨ ਤੇ ਐੱਸ.ਐੱਸ.ਪੀ ਬਠਿੰਡਾ ਨੇ ਐਸ.ਐਚ.ਓ ਅਤੇ ਸਹਾਇਕ ਐਸ.ਐਚ.ਓ ਨੂੰ ਮੁਅੱਤਲ ਕਰ ਦਿੱਤਾ ਹੈ।
ਇਸ ਸੰਬੰਧੀ ਜ਼ਿਲ੍ਹਾ ਪੁਲਿਸ ਮੁਖੀ ਅਮਨੀਤ ਕੌਂਡਲ ਨੇ ਜਾਣਕਾਰੀ ਦਿੰਦਿਆਦੱਸਿਆ ਕਿ ਬਠਿੰਡਾ ਦੇ ਧੋਬੀਆਣਾ ਬਸਤੀ ਨੂੰ ਹੌਟ ਸਪਾਟ ਏਰੀਆ ਘੋਸ਼ਿਤ ਕੀਤਾ ਗਿਆ ਹੈ ਜਿੱਥੇ ਆਮ ਲੋਕਾਂ ਵੱਲੋਂ ਸ਼ਰੇਆਮ ਨਸ਼ਾ ਵਿਕਣ ਸਬੰਧੀ ਸ਼ਿਕਾਇਤਾ ਕੀਤੀਆਂ ਜਾ ਰਹੀਆਂ ਸਨ।ਉਹਨਾਂ ਦੱਸਿਆ ਕਿ ਸ਼ਕਾਇਤਾਂ ਦੀ ਮੁੰਕਮਲ ਪੜਤਾਲ ਕਰਨ ਉਪਰੰਤ ਕਾਰਵਾਈ ਕਰਦਿਆਂ ਇੰਸਪੈਕਟਰ ਰਵਿੰਦਰ ਸਿੰਘ ਮੁੱਖ ਅਫਸਰ ਥਾਣਾ ਸਿਵਲ ਲਾਈਨ ਬਠਿੰਡਾ ਅਤੇ ਐੱਸ.ਆਈ ਬੇਅੰਤ ਸਿੰਘ ਸਹਾਇਕ ਮੁੱਖ ਅਫਸਰ ਥਾਣਾ ਸਿਵਲ ਲਾਈਨ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: IPL ਵਿੱਚ ਅੱਜ ਬੈਂਗਲੁਰੂ ਅਤੇ ਪੰਜਾਬ ਵਿਚਾਲੇ ਹੋਵੇਗਾ ਮੁਕਾਬਲਾ, ਦੋਵਾਂ ਟੀਮਾਂ ਨੇ 4-4 ਮੈਚ ਜਿੱਤੇ
ਇਸ ਮੌਕੇ ਐੱਸ.ਐੱਸ.ਪੀ ਬਠਿੰਡਾ ਨੇ ਦਸਿਆ ਕਿ ਜੇਕਰ ਕੋਈ ਵੀ ਪੁਲਿਸ ਅਫ਼ਸਰ ਭਵਿੱਖ ਵਿੱਚ ਇਸ ਤਰਾਂ ਕਰਦਾ ਪਾਇਆ ਗਿਆ ਤਾਂ ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਹਨਾਂ ਆਮ ਲੋਕਾਂ ਨੂੰ ਪੁਰਜ਼ੋਰ ਅਪੀਲ ਕਰਦਿਆ ਕਿਹਾ ਕਿ ਤੁਹਾਡੇ ਆਸ ਪਾਸ ਕਿਸੇ ਨਸ਼ਾ ਤਸਕਰ ਵੱਲੋਂ ਨਸ਼ਾ ਦਾ ਕਾਲਾ ਕਾਰੋਬਾਰ ਕੀਤਾ ਜਾਂਦਾ ਹੈ ਤਾਂ 91155-02252 ਤੇ ਆਪਣੀ ਸ਼ਿਕਾਇਤ ਦਰਜ ਕਰ ਸਕਦਾ ਹੈ ਉਸਦਾ ਨਾਮ ਪਤਾ ਗੁਪਤ ਰੱਖਿਆ ਜਾਵੇਗਾ।