ਟਾਈਮ ਮੈਗਜ਼ੀਨ ਨੇ ਸਾਲ 2025 ਦੇ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਸਾਲ ਦੀ ਸੂਚੀ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਐਲਨ ਮਸਕ ਸਮੇਤ ਰਾਜਨੀਤੀ, ਮਨੋਰੰਜਨ, ਵਿਗਿਆਨ ਅਤੇ ਕਾਰੋਬਾਰ ਦੀਆਂ ਕਈ ਵਿਸ਼ਵਵਿਆਪੀ ਮਸ਼ਹੂਰ ਹਸਤੀਆਂ ਸ਼ਾਮਲ ਹਨ। ਇਸ ਸੂਚੀ ਵਿੱਚ ਸ਼ਾਮਲ ਹਰੇਕ ਵਿਅਕਤੀ ਨੂੰ ਪਿਛਲੇ ਸਾਲ ਦੌਰਾਨ ਉਨ੍ਹਾਂ ਦੇ ਮਹੱਤਵਪੂਰਨ ਪ੍ਰਭਾਵ ਅਤੇ ਯੋਗਦਾਨ ਲਈ ਥਾਂ ਦਿੱਤੀ ਗਈ ਹੈ। ਹਾਲਾਂਕਿ, ਇਸ ਸਾਲ ਦੀ ਸੂਚੀ ਵਿੱਚ ਕਿਸੇ ਵੀ ਭਾਰਤੀ ਦਾ ਨਾਮ ਸ਼ਾਮਲ ਨਹੀਂ ਹੈ।
ਪੰਜਾਬ ‘ਚ ਬਦਲਿਆ ਮੌਸਮ ਦਾ ਮਿਜਾਜ਼; 2 ਦਿਨ ਤੇਜ਼ ਹਵਾਵਾਂ ਤੇ ਮੀਂਹ ਪੈਣ ਦੀ ਸੰਭਾਵਨਾ, ਪੜੋ ਪੂਰੀ ਖਬਰ
ਇਸ ਸਾਲ ਦੀ ਸੂਚੀ ਵਿੱਚ ਸ਼ਾਮਲ ਵਿਸ਼ਵਵਿਆਪੀ ਮਸ਼ਹੂਰ ਹਸਤੀਆਂ ਅਤੇ ਰਾਜਨੀਤਿਕ ਦਿੱਗਜਾਂ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਐਲਨ ਮਸਕ ਅਤੇ ਮੈਕਸੀਕਨ ਰਾਸ਼ਟਰਪਤੀ ਅਹੁਦੇ ਦੀ ਦੌੜ ਵਿੱਚ ਮੋਹਰੀ ਦਾਅਵੇਦਾਰ ਕਲਾਉਡੀਆ ਸ਼ੀਨਬੌਮ ਸ਼ਾਮਲ ਹਨ। ਇਸ ਦੇ ਨਾਲ ਹੀ ਇਸ ਲਿਸਟ ‘ਚ ਵਿੱਚ ਜੇ.ਡੀ. ਵੈਂਸ, ਰੌਬਰਟ ਐੱਫ. ਕੈਨੇਡੀ ਜੂਨੀਅਰ, ਕੀਰ ਸਟਾਰਮਰ, ਜ਼ੇਵੀਅਰ ਮਾਈਲੀ, ਟੇਡਰੋਸ ਅਡਾਨੋਮ ਘੇਬਰੇਅਸਸ ਅਤੇ ਫ੍ਰੀਡਰਿਕ ਮਰਜ਼ ਸ਼ਾਮਲ ਹਨ। ਇਸ ਤੋਂ ਇਲਾਵਾ, ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਮੁੱਖ ਸਲਾਹਕਾਰ ਮੁਹੰਮਦ ਯੂਨਸ ਨੂੰ ਵੀ ਜਗ੍ਹਾ ਮਿਲੀ ਹੈ। ਟਾਈਮ ਵਿੱਚ ਪ੍ਰਕਾਸ਼ਿਤ ਇੱਕ ਲੇਖ ਵਿੱਚ, ਸਾਬਕਾ ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਮੁਹੰਮਦ ਯੂਨਸ ਦੀ ਬਹੁਤ ਪ੍ਰਸ਼ੰਸਾ ਕੀਤੀ ਹੈ।
2025 ਦੀ ਸੂਚੀ ਮਨੋਰੰਜਨ ਅਤੇ ਪੌਪ ਸੱਭਿਆਚਾਰ ਦਾ ਦਬਦਬਾ ਵੀ ਨਜ਼ਰ ਆਇਆ ਜਿਸ ਵਿੱਚ ਇੱਕ ਦਰਜਨ ਤੋਂ ਵੱਧ ਮਸ਼ਹੂਰ ਕਲਾਕਾਰ ਸ਼ਾਮਲ ਹਨ। ਇਨ੍ਹਾਂ ਵਿੱਚ ਸਕਾਰਲੇਟ ਜੋਹਾਨਸਨ, ਕ੍ਰਿਸਟਨ ਬੈੱਲ, ਐਡਰਿਅਨ ਬ੍ਰੌਡੀ, ਬਲੇਕ ਲਾਈਵਲੀ, ਰੋਜ਼ (ਬਲੈਕਪਿੰਕ ਦੀ), ਨਿਕੋਲ ਸ਼ੇਰਜ਼ਿੰਗਰ, ਜੌਨ ਐਮ. ਚੂ, ਡੈਨੀਅਲ ਡੈੱਡਵਾਈਲਰ, ਲੋਰਨ ਮਾਈਕਲਜ਼, ਕ੍ਰਿਸਟਨ ਵਿਗ, ਐਡਮ ਸਕਾਟ ਅਤੇ ਮਾਈਲਸ ਸਮਿਥ ਅਤੇ ਹੋਜ਼ੀਅਰ ਵਰਗੀਆਂ ਉੱਭਰਦੀਆਂ ਪ੍ਰਤਿਭਾਵਾਂ ਸ਼ਾਮਲ ਹਨ।