ਦੇਸ਼ ਦੇ ਕਈ ਹਿੱਸੇ ਤੇਜ਼ ਮੀਂਹ ਕਰਨ ਬਹੁਤ ਪ੍ਰਭਾਵਿਤ ਹੋਏ ਹਨ। ਮੱਧ ਪ੍ਰਦੇਸ਼ ’ਚ ਬੀਤੀ ਰਾਤ ਭਾਰੀ ਮੀਂਹ ਦੇ ਕਾਰਨ ਕਈ ਜ਼ਿਲ੍ਹਿਆਂ ’ਚ ਹੜ੍ਹ ਵਰਗੇ ਹਾਲਾਤ ਬਣ ਗਏ। ਹੜ੍ਹ ਪ੍ਰਭਾਵਿਤ ਸ਼ਿਵਪੁਰੀ ਜ਼ਿਲ੍ਹੇ ’ਚ 3 ਲੋਕ ਲਗਭਗ 24 ਘੰਟਿਆਂ ਤੱਕ ਦਰੱਖਤ ’ਤੇ ਫਸੇ ਰਹੇ। ਅਧਿਕਾਰੀਆਂ ਨੇ ਦੱਸਿਆ ਕਿ ਹੜ੍ਹ ਕਾਰਨ ਗਵਾਲੀਅਰ-ਚੰਬਲ ਇਲਾਕੇ ’ਚ 1171 ਪਿੰਡ ਪ੍ਰਭਾਵਿਤ ਹੋਏ ਹਨ। ਇਸ ਲਈ ਸੂਬੇ ਦੇ ਕੁੱਝ ਜ਼ਿਲ੍ਹਿਆਂ ’ਚ ਹਾਲਾਤ ਨੂੰ ਕਾਬੂ ਕਰਨ ਲਈ ਫੌਜ ਦੀ ਮਦਦ ਮੰਗੀ ਗਈ ਹੈ।
ਇਸ ਕਾਰਨ ਮੌਸਮ ਵਿਭਾਗ ਨੇ 25 ਜ਼ਿਲ੍ਹਿਆਂ ’ਚ ਆਰੇਂਜ ਅਲਰਟ ਵੀ ਜਾਰੀ ਕੀਤਾ ਹੈ। ਸੂਬੇ ਦੇ ਵਧੀਕ ਮੁੱਖ ਸਕੱਤਰ (ਗ੍ਰਹਿ) ਰਾਜੇਸ਼ ਰਾਜੋਰਾ ਨੇ ਦੱਸਿਆ ਕਿ ਸ਼ਿਵਪੁਰੀ, ਸ਼ਿਓਪੁਰ, ਗਵਾਲੀਅਰ ਅਤੇ ਦਤੀਆ ਜ਼ਿਲ੍ਹਿਆਂ ’ਚ ਬਚਾਅ ਕਾਰਜਾਂ ਲਈ ਫੌਜ ਨੂੰ ਸੱਦਿਆ ਗਿਆ ਹੈ।
ਉੱਧਰ, ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਹਾਲਾਤ ਦੀ ਜਾਣਕਾਰੀ ਫੋਨ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੱਤੀ ਹੈ, ਜਿਨ੍ਹਾਂ ਨੇ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ ਹੈ।