Indian Olympic ਖਿਡਾਰੀ ਸੁਤੰਤਰਤਾ ਦਿਵਸ ‘ਤੇ ਹੋਣਗੇ ਖਾਸ ਮਹਿਮਾਨ, PM Modi ਦੇਣਗੇ ਸੱਦਾ

0
91

ਇਸ ਵਾਰ ਸੁਤੰਤਰਤਾ ਦਿਵਸ ਦੀ 75ਵੀਂ ਵਰ੍ਹੇਗੰਢ 15 ਅਗਸਤ ਨੂੰ ਓਲੰਪਿਕ ਖੇਡਾਂ ਵਿੱਚ ਭਾਗ ਲੈਣ ਵਾਲੇ ਸਾਰੇ ਖਿਡਾਰੀ ਲਾਲ ਕਿਲੇ ‘ਤੇ ਮੁੱਖ ਮਹਿਮਾਨ ਹੋਣਗੇ। ਪ੍ਰਧਾਨਮੰਤਰੀ ਮੋਦੀ ਪੂਰੇ ਭਾਰਤੀ ਓਲੰਪਿਕ ਦਲ ਨੂੰ ਸੱਦਾ ਦੇਣਗੇ। ਭਾਰਤੀ ਓਲੰਪਿਕ ਦਲ ਨੂੰ ਪੀਐਮ ਖਾਸ ਮਹਿਮਾਨ ਦੇ ਤੌਰ ‘ਤੇ ਸੱਦਾ ਦੇਣਗੇ। ਪੀਐਮ ਉਸ ਸਮੇਂ ਨਿੱਜੀ ਤੌਰ ‘ਤੇ ਸਾਰਿਆਂ ਨੂੰ ਮਿਲਣਗੇ ਅਤੇ ਗੱਲਬਾਤ ਵੀ ਕਰਨਗੇ। ਭਾਰਤ ਦਾ 228 ਮੈਂਬਰੀ ਦਲ ਓਲੰਪਿਕ ਵਿੱਚ ਭਾਗ ਲੈ ਰਿਹਾ ਹੈ ਜਿਸ ਵਿੱਚ 119 ਖਿਡਾਰੀ ਸ਼ਾਮਿਲ ਹੈ।

ਦੱਸ ਦਈਏ ਭਾਰਤੀ ਓਲੰਪਿਕ ਦਲ ਵਿੱਚ ਪੀਵੀ ਸਿੰਧੂ, ਮਨੂ ਭਾਕਰ, ਐਮਸੀ ਮੈਰੀਕਾਮ, ਮੀਰਾਬਾਈ ਚਾਨੂ, ਵਿਨੇਸ਼ ਫੋਗਾਟ, ਦੀਪਿਕਾ ਕੁਮਾਰ ਸ਼ਾਮਲ ਹਨ। ਇਸ ਤੋਂ ਪਹਿਲਾਂ ਮੋਦੀ ਨੇ ਓਲੰਪਿਕ ਵਿੱਚ ਖੇਲ ਰਹੇ ਭਾਰਤੀ ਖਿਡਾਰੀਆਂ ਲਈ ਮਹੱਤਵਪੂਰਨ ਸੁਨੇਹਾ ਦਿੱਤਾ ਸੀ। ਪੀਐਮ ਨੇ ਕਿਹਾ ਸੀ ਕਿ ਭਾਰਤੀ ਖਿਡਾਰੀਆਂ ਨੂੰ ਅਜਿਹਾ ਜੋਸ਼ – ਜਨੂੰਨ ਤੱਦ ਆਉਂਦਾ ਹੈ ਜਦੋਂ ਸਹੀ ਪ੍ਰਤਿਭਾ ਨੂੰ ਉਤਸ਼ਾਹਤ ਕੀਤਾ ਜਾਂਦਾ ਹੈ। ਉਨ੍ਹਾਂ ਨੇ ਕਿਹਾ – ‘ਸਾਡੇ ਖਿਡਾਰੀ ਹਰ ਖੇਲ ਵਿੱਚ ਸਭ ਤੋਂ ਉੱਤਮ ਪ੍ਰਦਰਸ਼ਨ ਕਰ ਰਹੇ ਹਨ। ਇਸ ਓਲੰਪਿਕ ਵਿੱਚ ਨਵੇਂ ਭਾਰਤ ਦਾ ਬੁਲੰਦ ‍ਆਤਮਵਿਸ਼ਵਾਸ ਹਰ ਖੇਲ ਵਿੱਚ ਦਿਖਾਈ ਦਿੰਦਾ ਹੈ। ਸਾਡੇ ਖਿਡਾਰੀ ਆਪਣੇ ਨਾਲੋਂ ਬਿਹਤਰ ਖਿਡਾਰੀਆਂ ਅਤੇ ਟੀਮਾਂ ਨੂੰ ਚੁਣੋਤੀ ਦੇ ਰਹੇ ਹਨ।’

LEAVE A REPLY

Please enter your comment!
Please enter your name here