ਨਵੀਂ ਦਿੱਲੀ : ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ. ਬੀ. ਐੱਸ. ਈ.) ਵਲੋਂ ਅੱਜ 10ਵੀਂ ਜਮਾਤ ਦੇ ਨਤੀਜੇ ਐਲਾਨ ਕਰ ਦਿੱਤੇ ਗਏ ਹਨ। ਵਿਦਿਆਰਥੀਆਂ ਦੀ ਨਤੀਜਿਆਂ ਨੂੰ ਲੈ ਕੇ ਉਡੀਕ ਖ਼ਤਮ ਹੋ ਗਈ ਹੈ। ਸੀ. ਬੀ. ਐੱਸ. ਈ. ਦਸਵੀਂ ਜਮਾਤ ਦੇ 99.04 ਵਿਦਿਆਰਥੀ ਪਾਸ ਹੋਏ। ਕੁੜੀਆਂ ਨੇ ਮੁੰਡਿਆਂ ਨੂੰ 0.35 ਫੀਸਦੀ ਪਿੱਛੇ ਛੱਡਿਆ। 57,000 ਤੋਂ ਵੱਧ ਵਿਦਿਆਰਥੀਆਂ ਨੂੰ 95 ਫ਼ੀਸਦੀ ਤੋਂ ਵੱਧ ਅੰਕ ਮਿਲੇ।
2 ਲੱਖ ਤੋਂ ਵੱਧ ਵਿਦਿਆਰਥੀਆਂ ਨੇ 90 ਤੋਂ 95 ਫ਼ੀਸਦੀ ਦਰਮਿਆਨ ਅੰਕ ਹਾਸਲ ਕੀਤੇ। ਬੋਰਡ ਦੀ ਅਧਿਕਾਰਤ ਵੈੱਬਸਾਈਟ http://cbse.gov.in ਜਾਂ http://cbseresults.nic.in ’ਤੇ ਜਾ ਕੇ ਵਿਦਿਆਰਥੀਆਂ ਆਪਣੇ ਨਤੀਜੇ ਚੈੱਕ ਕਰ ਸਕਦੇ ਹਨ। ਨਤੀਜੇ ਚੈੱਕ ਕਰਨ ਲਈ ਵਿਦਿਆਰਥੀਆਂ ਕੋਲ ਰੋਲ ਨੰਬਰ, ਸਕੂਲ ਨੰਬਰ ਅਤੇ ਡੇਟ ਆਫ਼ ਬਰਥ ਦੀ ਜਾਣਕਾਰੀ ਹੋਣੀ ਲਾਜ਼ਮੀ ਹੈ।
ਇਨ੍ਹਾਂ ਵੈਬਸਾਈਟਾਂ ‘ਤੇ ਚੈੱਕ ਕਰੋ ਨਤੀਜੇ
ਸੀਬੀਐਸਈ 10ਵੀਂ ਦਾ ਨਤੀਜਾ ਅਧਿਕਾਰਤ ਵੈਬਸਾਈਟਾਂ cbse.nic.in, cbse.gov.in, cbseacademic.nic.in ‘ਤੇ ਜਾ ਕੇ ਚੈੱਕ ਕੀਤੇ ਜਾ ਸਕਦੇ ਹਨ। ਪ੍ਰਾਈਵੇਟ ਵਿਦਿਆਰਥੀਆਂ ਲਈ ਪ੍ਰੀਖਿਆਵਾਂ 16 ਅਗਸਤ ਤੋਂ 15 ਸਤੰਬਰ ਤੱਕ ਲਈਆਂ ਜਾਣਗੀਆਂ।