ਭਾਰਤੀ ਰਸੋਈ ਵਿੱਚ ਮੌਜੂਦ ਜੀਰਾ ਇੱਕ ਅਜਿਹਾ ਮਸਾਲਾ ਹੈ ਜੋ ਨਾ ਸਿਰਫ਼ ਸੁਆਦ ਵਧਾਉਂਦਾ ਹੈ ਬਲਕਿ ਸਿਹਤ ਲਈ ਵੀ ਫਾਇਦੇਮੰਦ ਮੰਨਿਆ ਜਾਂਦਾ ਹੈ। ਜੀਰੇ ਦੀ ਵਰਤੋਂ ਆਮ ਤੌਰ ‘ਤੇ ਸਲਾਦ ਅਤੇ ਰਾਇਤੇ ਦੇ ਸੁਆਦ ਨੂੰ ਵਧਾਉਣ ਜਾਂ ਫਿਰ ਤੜਕਾ ਲਗਾਉਣ ਲਈ ਕੀਤੀ ਜਾਂਦੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਵਿਟਾਮਿਨ ਬੀ12 ਦਾ ਵੀ ਇੱਕ ਵਧੀਆ ਸਰੋਤ ਹੈ। ਇਸ ਦੇ ਨਾਲ ਹੀ ਜੀਰੇ ਵਿੱਚ ਕਾਰਬੋਹਾਈਡਰੇਟ, ਪ੍ਰੋਟੀਨ, ਫੈਟ, ਵਿਟਾਮਿਨ ਅਤੇ ਫਾਈਬਰ ਵੀ ਮੌਜੂਦ ਹੁੰਦੇ ਹਨ। ਇਹ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ।
ਵਾਰਾਣਸੀ ਪਹੁੰਚੇ ਪੀਐਮ ਮੋਦੀ; 3884 ਕਰੋੜ ਰੁਪਏ ਦੀਆਂ ਦੇਣਗੇ ਸੌਗਾਤਾਂ
ਵਿਟਾਮਿਨ ਬੀ12 ਸਾਡੇ ਸਰੀਰ ਲਈ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਸਦੀ ਕਮੀ ਕਾਰਨ ਸਰੀਰ ਨੂੰ ਥਕਾਵਟ, ਕਮਜ਼ੋਰੀ, ਮਾਨਸਿਕ ਉਲਝਣ, ਦਿਮਾਗੀ ਪ੍ਰਣਾਲੀ ਨਾਲ ਸਬੰਧਤ ਸਮੱਸਿਆਵਾਂ ਅਤੇ ਅਨੀਮੀਆ ਆਦਿ ਵਰਗੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਜੀਰੇ ਦਾ ਸੇਵਨ ਕਿਵੇਂ ਕਰੀਏ
ਤੁਸੀਂ ਆਪਣੀ ਖੁਰਾਕ ਵਿੱਚ ਜੀਰਾ ਕਈ ਤਰੀਕਿਆਂ ਨਾਲ ਸ਼ਾਮਲ ਕਰ ਸਕਦੇ ਹੋ। ਤੁਸੀਂ ਜੀਰੇ ਨੂੰ ਪੀਸ ਕੇ ਦਹੀਂ ਜਾਂ ਸੂਪ ਵਿੱਚ ਜੀਰੇ ਦਾ ਪਾਊਡਰ ਮਿਲਾ ਕੇ ਖਾ ਸਕਦੇ ਹੋ। ਇਸ ਤੋਂ ਇਲਾਵਾ, ਤੁਸੀਂ ਸਵੇਰੇ ਖਾਲੀ ਪੇਟ ਜੀਰੇ ਦੇ ਪਾਣੀ ਦਾ ਸੇਵਨ ਵੀ ਕਰ ਸਕਦੇ ਹੋ। ਸਬਜ਼ੀ ਬਣਾਉਦੇ ਸਮੇ ਵੀ ਤੜਕੇ ਚ ਇਸਦੀ ਵਰਤੋਂ ਕੀਤੀ ਜਾ ਸਕਦੀ ਹੈ ।
ਜੀਰੇ ਦੇ ਫਾਇਦੇ
ਜੀਰਾ ਪਾਚਨ ਕਿਰਿਆ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਵਿੱਚ ਮੌਜੂਦ ਗੁਣ ਪਾਚਨ ਤੰਤਰ ਨੂੰ ਬਿਹਤਰ ਰੱਖਣ ਅਤੇ ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਵਿੱਚ ਮਦਦਗਾਰ ਹੁੰਦੇ ਹਨ। ਜੇਕਰ ਤੁਸੀਂ ਰੋਜ਼ਾਨਾ ਜੀਰੇ ਦੇ ਪਾਣੀ ਦਾ ਸੇਵਨ ਕਰਦੇ ਹੋ ਤਾਂ ਇਹ ਭਾਰ ਘਟਾਉਣ ਵਿੱਚ ਵੀ ਮਦਦ ਕਰ ਸਕਦਾ ਹੈ। ਇੰਨਾ ਹੀ ਨਹੀਂ, ਇਹ ਸਰੀਰ ਦੀ ਸੋਜਸ਼ ਨੂੰ ਘਟਾਉਣ ਅਤੇ ਜ਼ਹਿਰੀਲੇ ਪਦਾਰਥਾਂ ਨੂੰ ਦੂਰ ਕਰਨ ਵਿੱਚ ਮਦਦਗਾਰ ਹੈ।
ਜੀਰੇ ਵਿੱਚ ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟ ਵਰਗੇ ਤੱਤ ਵੀ ਪਾਏ ਜਾਂਦੇ ਹਨ, ਜੋ ਸਰੀਰ ਦੀ ਇਮਿਊਨਿਟੀ ਨੂੰ ਮਜ਼ਬੂਤ ਕਰਦੇ ਹਨ। ਇਹ ਸਾਡੇ ਸਰੀਰ ਨੂੰ ਫ੍ਰੀ ਰੈਡੀਕਲਸ ਅਤੇ ਕਈ ਤਰ੍ਹਾਂ ਦੇ ਇਨਫੈਕਸ਼ਨਾਂ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਵਿੱਚ ਮਦਦ ਕਰਦਾ ਹੈ।