ਅਦਾਕਾਰ ਆਯੁਸ਼ਮਾਨ ਖੁਰਾਨਾ ਦੀ ਪਤਨੀ ਤਾਹਿਰਾ ਕਸ਼ਯਪ ਇਕ ਵਾਰ ਫਿਰ ਬ੍ਰੈਸਟ ਕੈਂਸਰ ਨਾਲ ਜੂਝ ਰਹੀ ਹੈ। ਦੱਸ ਦੇਈਏ ਕਿ ਆਯੁਸ਼ਮਾਨ ਖੁਰਾਨਾ ਦੀ ਪਤਨੀ ਤਾਹਿਰਾ ਕਸ਼ਯਪ ਵੀ ਇੱਕ ਮਸ਼ਹੂਰ ਸ਼ਖਸੀਅਤ ਹੈ, ਉਹ ਇੱਕ ਲੇਖਕ ਦੇ ਨਾਲ ਨਾਲ ਨਿਰਦੇਸ਼ਕ ਵੀ ਹੈ। ਉਹ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਸੋਮਵਾਰ ਨੂੰ ਉਨ੍ਹਾਂ ਨੇ ਇੰਸਟਾਗ੍ਰਾਮ ‘ਤੇ ਇਕ ਭਾਵੁਕ ਪੋਸਟ ਸ਼ੇਅਰ ਕਰਕੇ ਆਪਣੀ ਸਿਹਤ ਬਾਰੇ ਜਾਣਕਾਰੀ ਦਿੱਤੀ ਹੈ।
ਪੋਸਟ ‘ਚ ਤਾਹਿਰਾ ਨੇ ਲਿਖਿਆ ”ਜਦੋਂ ਜ਼ਿੰਦਗੀ ਵਿਚ ਮੁਸ਼ਕਲਾਂ ਆਉਂਦੀਆਂ ਹਨ, ਤੁਹਾਨੂੰ ਉਨ੍ਹਾਂ ਦਾ ਫਾਇਦਾ ਉਠਾਉਣਾ ਚਾਹੀਦਾ ਹੈ। ਕਿਉਂਕਿ ਇਸ ਨਾਲ ਜ਼ਿੰਦਗੀ ਸੌਖੀ ਹੋ ਜਾਂਦੀ ਹੈ ਪਰ ਜੇਕਰ ਫਿਰ ਤੋਂ ਉਹੀ ਮੁਸ਼ਕਲਾਂ ਆ ਜਾਣ ਤਾਂ ਇਸ ਨੂੰ ਕਾਲਾ ਖੱਟਾ ਸਮਝ ਕੇ ਆਰਾਮ ਨਾਲ ਪੀਓ। ਕਿਉਂਕਿ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਇਸਦਾ ਸੁਆਦ ਕਿਹੋ ਜਿਹਾ ਹੈ।
ਸਿੱਖਿਆ ਕ੍ਰਾਂਤੀ ਤਹਿਤ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ
ਤਾਹਿਰਾ ਅੱਗੇ ਕਹਿੰਦੀ ਹੈ ਕਿ ‘ਰੈਗੂਲਰ ਚੈਕਅੱਪ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਬ੍ਰੈਸਟ ਕੈਂਸਰ ਦੁਬਾਰਾ ਹੋ ਗਿਆ ਹੈ। ਹੈਰਾਨੀ ਦੀ ਗੱਲ ਹੈ ਕਿ ਅੱਜ ਵਿਸ਼ਵ ਸਿਹਤ ਦਿਵਸ ਹੈ; ਚਲੋ ਆਪਣੀ ਮਿਹਨਤ ਦੇ ਅਨੁਸਾਰ ਇਸ ਨਾਲ ਨਜਿੱਠੀਏ ਅਤੇ ਆਪਣਾ ਪੂਰਾ ਧਿਆਨ ਰੱਖੀਏ।” ਦੱਸ ਦੇਈਏ ਕਿ ਇਸ ਤੋਂ ਪਹਿਲਾਂ ਤਾਹਿਰਾ ਨੂੰ ਸਾਲ 2018 ‘ਚ ਕੈਂਸਰ ਦਾ ਪਤਾ ਲੱਗਾ ਸੀ।