ਲੋਕ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਅੱਜ ਭਾਵ ਸੋਮਵਾਰ (7 ਅਪ੍ਰੈਲ) ਨੂੰ ਬੇਗੂਸਰਾਏ ‘ਚ ‘ਪਲਾਇਨ ਰੋਕੋ, ਨੌਕਰੀਆਂ ਦਿਓ’ ਪਦਯਾਤਰਾ ‘ਚ ਸ਼ਾਮਿਲ ਹੋਏ। ਇਸ ਦੀ ਸ਼ੁਰੂਆਤ ਕਾਂਗਰਸ ਦੇ ਨੌਜਵਾਨ ਆਗੂ ਅਤੇ ਜੇਐਨਯੂ ਦੇ ਸਾਬਕਾ ਪ੍ਰਧਾਨ ਕਨ੍ਹਈਆ ਕੁਮਾਰ ਨੇ ਕੀਤੀ ਹੈ। ਕਨ੍ਹਈਆ ਬੇਗੂਸਰਾਏ ਦੇ ਹੀ ਰਹਿਣ ਵਾਲੇ ਹਨ।ਰਾਹੁਲ ਨੇ ਪਦਯਾਤਰਾ ਚ ਸ਼ਾਮਿਲ ਹੋਣ ਵਾਲਿਆਂ ਨੂੰ ਸਫੇਦ ਟੀ-ਸ਼ਰਟਾਂ ਪਾ ਕੇ ਇਸ ਵਿੱਚ ਹਿੱਸਾ ਲੈਣ ਦੀ ਬੇਨਤੀ ਕੀਤੀ ਸੀ। ਭੀੜ ਵਿੱਚ ਕਈ ਨੌਜਵਾਨ ਚਿੱਟੇ ਰੰਗ ਦੀਆਂ ਟੀ-ਸ਼ਰਟਾਂ ਵਿੱਚ ਨਜ਼ਰ ਆਏ।
ਭਾਰਤੀ ਸ਼ੇਅਰ ਬਾਜ਼ਾਰ ‘ਚ ਉਥਲ-ਪੁਥਲ, ਨਿਫਟੀ ਅਤੇ ਸੈਂਸੈਕਸ ‘ਚ ਰਿਕਾਰਡ ਗਿਰਾਵਟ
ਬੇਗੂਸਰਾਏ ਤੋਂ ਬਾਅਦ ਰਾਹੁਲ ‘ਸੰਵਿਧਾਨ ਸੁਰੱਖਿਆ ਸੰਮੇਲਨ’ ‘ਚ ਹਿੱਸਾ ਲੈਣ ਲਈ ਪਟਨਾ ਲਈ ਰਵਾਨਾ ਹੋਣਗੇ। ਬੇਗੂਸਰਾਏ ਵਿੱਚ ਆਯੋਜਿਤ ਮਾਰਚ ਦਾ ਉਦੇਸ਼ ਰੁਜ਼ਗਾਰ ਦੇ ਮੌਕਿਆਂ ਦੀ ਘਾਟ ਕਾਰਨ ਬਿਹਾਰ ਤੋਂ ਨੌਜਵਾਨਾਂ ਦੇ ਵੱਡੇ ਪੱਧਰ ‘ਤੇ ਪਰਵਾਸ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ। ਇਸ ਮਾਰਚ ਦੇ ਜ਼ਰੀਏ, ਗਾਂਧੀ ਰਾਜ ਵਿੱਚ ਨੌਕਰੀਆਂ ਅਤੇ ਬਿਹਤਰ ਮੌਕਿਆਂ ਦੀ ਲੜਾਈ ਵਿੱਚ ਨੌਜਵਾਨਾਂ ਨਾਲ ਆਪਣੀ ਇਕਮੁੱਠਤਾ ਦਾ ਸੰਕੇਤ ਦੇ ਰਹੇ ਹਨ।









