ਨਵੀ ਦਿੱਲੀ: ਪਾਪੁਆ ਨਿਊ ਗਿਨੀ ‘ਚ ਸ਼ਨੀਵਾਰ ਸਵੇਰੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਯੂਐਸ ਭੂ-ਵਿਗਿਆਨਕ ਸਰਵੇਖਣ (ਯੂਐਸਜੀਐਸ) ਦੇ ਅਨੁਸਾਰ, ਭੂਚਾਲ ਦੀ ਤੀਬਰਤਾ 6.9 ਮਾਪੀ ਗਈ ਅਤੇ ਇਸਦਾ ਕੇਂਦਰ ਨਿਊ ਬ੍ਰਿਟੇਨ ਆਈਲੈਂਡ ਦੇ ਕਿਮਬੇ ਕਸਬੇ ਤੋਂ 194 ਕਿਲੋਮੀਟਰ ਪੂਰਬ ਵਿੱਚ ਸਮੁੰਦਰ ਵਿੱਚ ਸੀ।
3.50 ਲੱਖ ਰੁਪਏ ਰਿਸ਼ਵਤ ਲੈਂਦਾ ਹੋਮਿਓਪੈਥਿਕ ਡਾਕਟਰ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ
ਭੂਚਾਲ ਤੋਂ ਤੁਰੰਤ ਬਾਅਦ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ, ਪਾਪੂਆ ਨਿਊ ਗਿਨੀ ਦੇ ਕੁਝ ਤੱਟਵਰਤੀ ਹਿੱਸਿਆਂ ਵਿੱਚ 1 ਤੋਂ 3 ਮੀਟਰ ਉੱਚੀਆਂ ਲਹਿਰਾਂ ਦੀ ਵੀ ਭਵਿੱਖਬਾਣੀ ਕੀਤੀ ਗਈ। ਨੇੜਲੇ ਸੋਲੋਮਨ ਟਾਪੂ ਵਿੱਚ 0.3 ਮੀਟਰ ਤੱਕ ਦੀਆਂ ਛੋਟੀਆਂ ਲਹਿਰਾਂ ਦੀ ਵੀ ਚੇਤਾਵਨੀ ਦਿੱਤੀ ਗਈ ਸੀ। ਹਾਲਾਂਕਿ, ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ, ਇਹ ਸਾਰੀਆਂ ਚੇਤਾਵਨੀਆਂ ਕੁਝ ਘੰਟਿਆਂ ਵਿੱਚ ਰੱਦ ਕਰ ਦਿੱਤੀਆਂ ਗਈਆਂ। ਫਿਲਹਾਲ ਅਜੇ ਤੱਕ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਅਧਿਕਾਰਤ ਸੂਚਨਾ ਨਹੀਂ ਮਿਲੀ ਹੈ। ਨਿਊ ਬ੍ਰਿਟੇਨ ਆਈਲੈਂਡ ‘ਤੇ ਲਗਭਗ 5 ਲੱਖ ਲੋਕ ਰਹਿੰਦੇ ਹਨ।