ਲੁਧਿਆਣਾ: ਗੈਰ-ਕਾਨੂੰਨੀ ਸ਼ਰਾਬ ਦੇ ਧੰਦੇ ‘ਤੇ ਵੱਡੀ ਕਾਰਵਾਈ ਕਰਦਿਆਂ ਲੁਧਿਆਣਾ ਪੂਰਬੀ ਰੇਂਜ ਦੇ ਅਧਿਕਾਰੀਆਂ ਨੇ ਸਹਾਇਕ ਕਮਿਸ਼ਨਰ ਆਬਕਾਰੀ ਡਾ ਸ਼ਿਵਾਨੀ ਗੁਪਤਾ ਦੀ ਅਗਵਾਈ ਹੇਠ ਇੱਕ ਸਫਲ ਆਪ੍ਰੇਸ਼ਨ ਕੀਤਾ। ਆਬਕਾਰੀ ਅਫਸਰਾਂ ਅਮਿਤ ਗੋਇਲ ਅਤੇ ਅਸ਼ੋਕ ਕੁਮਾਰ ਦੀ ਅਗਵਾਈ ਵਾਲੀ ਟੀਮ ਅਤੇ ਈ.ਆਈ. ਦੇ ਐਸ.ਐਚ. ਬ੍ਰਜੇਸ਼ ਮਲਹੋਤਰਾ, ਨਵਦੀਪ ਸਿੰਘ, ਵਿਕਰਮ ਭਾਟੀਆ ਅਤੇ ਵਿਜੇ ਕੁਮਾਰ ਨੇ ਖੰਨਾ ਪੁਲਿਸ ਨਾਲ ਕਾਰਵਾਈ ਕਰਦਿਆਂ ਵਾਹਨ ਨੰਬਰ ਪੀ.ਬੀ.07-ਏ.ਐਸ-3551 ਵਿੱਚ ਬਿਨਾਂ ਲੋੜੀਂਦੇ ਪਰਮਿਟ ਅਤੇ ਪਾਸ ਤੋਂ ਸੂਬੇ ਅੰਦਰ ਲਿਜਾਈ ਜਾ ਰਹੀ ਵੱਡੀ ਮਾਤਰਾ ਵਿੱਚ ਸ਼ਰਾਬ ਬਰਾਮਦ ਕੀਤੀ ਹੈ।
ਮੁੱਖ ਮੰਤਰੀ ਮਾਨ ਅੱਜ ਵਰਲਡ ਸਕਿੱਲ ਕੈਂਪਸ ਆਫ ਐਕਸੀਲੈਂਸ ਅਤੇ ਨਵੀਨੀਕਰਨ ਕੀਤੀ ITI ਦਾ ਕਰਨਗੇ ਉਦਘਾਟਨ
ਰਿਕਵਰੀ ਵਿੱਚ ਪੀ.ਐਮ.ਐਲ. ਮਾਰਕਾ ਗ੍ਰੀਨ ਵੋਡਕਾ 404 ਪੇਟੀਆਂ, ਫਸਟ ਚੁਆਇਸ/ਕਲੱਬ ਦੀਆਂ 608 ਪੇਟੀਆਂ, ਪੰਜਾਬ ਜੁਗਨੀ ਦੀਆਂ 140 ਪੇਟੀਆਂ, ਜੁਗਨੀ ਐਪਲ ਵੋਡਕਾ ਦੀਆਂ 110 ਪੇਟੀਆਂ, 300 ਬੋਤਲਾਂ ਪੀ.ਐਮ.ਐਲ. ਸ਼ਰਾਬ ਦੀਆਂ, ਬੁਡਵੀਜ਼ਰ ਮੈਗਨਮ ਬੀਅਰ ਦੀਆਂ 30 ਪੇਟੀਆਂ, ਕੁੱਲ ਜ਼ਬਤ ਕੀਤੀ ਗਈ ਸ਼ਰਾਬ ਵਿੱਚ ਪੀ.ਐਮ.ਐਲ. ਸ਼ਰਾਬ ਦੀਆਂ 1,262 ਪੇਟੀਆਂ, 300 ਬੋਤਲਾਂ ਦੇ ਨਾਲ-ਨਾਲ 30 ਪੇਟੀਆਂ ਬੀਅਰ ਦੀਆਂ ਸ਼ਾਮਲ ਸਨ।
ਖੁਫੀਆ ਸੂਚਨਾਵਾਂ ‘ਤੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਲੁਧਿਆਣਾ ਪੂਰਬੀ ਰੇਂਜ ਦੇ ਅਧਿਕਾਰੀਆਂ ਦੁਆਰਾ ਪੰਜਾਬ ਦੇ ਅਧਿਕਾਰ ਖੇਤਰ ਦੇ ਅੰਦਰ ਇਹ ਕਾਰਵਾਈ ਕੀਤੀ ਗਈ ਸੀ। ਕਥਿਤ ਤੌਰ ‘ਤੇ ਰਾਜ ਦੇ ਅੰਦਰ ਗੈਰ-ਕਾਨੂੰਨੀ ਵੰਡ ਲਈ ਨਸ਼ਾ ਲਿਜਾਇਆ ਜਾ ਰਿਹਾ ਸੀ। ਦੋਸ਼ੀ ਮਨੋਹਰ ਲਾਲ ਪੁੱਤਰ ਦੇਵ ਰਾਜ ਵਾਸੀ ਬੰਗਾਣਾ, ਊਨਾ (ਹਿਮਾਚਲ ਪ੍ਰਦੇਸ਼) ਦੇ ਖਿਲਾਫ ਥਾਣਾ ਸਿਟੀ-2 ਖੰਨਾ ਵਿੱਚ ਐਫ.ਆਈ.ਆਰ ਦਰਜ ਕੀਤੀ ਗਈ ਹੈ। ਅਧਿਕਾਰੀਆਂ ਨੇ ਭਰੋਸਾ ਦਿੱਤਾ ਹੈ ਕਿ ਗੈਰ-ਕਾਨੂੰਨੀ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।