ਹਾਲੀਵੁੱਡ ਦੇ ਮਸ਼ਹੂਰ ਅਦਾਕਾਰ ਵੈਲ ਕਿਲਮਰ ਬਾਰੇ ਦੁਖਦ ਖਬਰ ਸਾਹਮਣੇ ਆਈ ਹੈ। ਮੰਗਲਵਾਰ ਨੂੰ 65 ਸਾਲ ਦੀ ਉਮਰ ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ।ਉਨ੍ਹਾਂ ਨੇ ਲਾਸ ਏਂਜਲਸ ਵਿੱਚ ਆਖਰੀ ਸਾਹ ਲਏ। ਉਨ੍ਹਾਂ ਦੇ ਦਿਹਾਂਤ ਦੀ ਖਬਰ ਨੇ ਪ੍ਰਸ਼ੰਸਕਾਂ ਨੂੰ ਵੱਡਾ ਸਦਮਾ ਦਿੱਤਾ ਹੈ। ਸੋਸ਼ਲ ਮੀਡੀਆ ‘ਤੇ ਹਰ ਕੋਈ ਆਪਣੀਆਂ ਅੱਖਾਂ ‘ਚ ਹੰਝੂਆਂ ਨਾਲ ਵਾਲ ਕਿਲਮਰ ਨੂੰ ਸ਼ਰਧਾਂਜਲੀ ਦੇ ਰਿਹਾ ਹੈ।
ਵੈਲ ਦੀ ਮੌਤ ਦੀ ਪੁਸ਼ਟੀ ਉਸਦੀ ਧੀ ਮਰਸਡੀਜ਼ ਕਿਲਮਰ ਦੁਆਰਾ ਕੀਤੀ ਗਈ। ਨਿਊਯਾਰਕ ਟਾਈਮਜ਼ ਦੇ ਅਨੁਸਾਰ, ਅਭਿਨੇਤਾ ਦੀ ਧੀ ਮਰਸੀਡੀਜ਼ ਕਿਲਮਰ ਨੇ ਆਪਣੇ ਪਿਤਾ ਵੈਲ ਕਿਲਮਰ ਦੀ ਮੌਤ ਦਾ ਕਾਰਨ ਨਿਮੋਨੀਆ ਨੂੰ ਦੱਸਿਆ ਹੈ। ਪ੍ਰਸ਼ੰਸਕ ਉਸ ਦੇ ਸ਼ਾਨਦਾਰ ਕੰਮ ਨੂੰ ਯਾਦ ਕਰ ਰਹੇ ਹਨ। ਵੈਲ ਨੂੰ 1991 ਦੀ ਫਿਲਮ ‘ਦ ਡੋਰਸ’ ਵਿੱਚ ਜਿਮ ਮੌਰੀਸਨ ਦੀ ਭੂਮਿਕਾ ਨੇ ਵਿਸ਼ਵਵਿਆਪੀ ਪਹਿਚਾਣ ਦਿਵਾਈ। ਇਸ ਤੋਂ ਇਲਾਵਾ ਉਨ੍ਹਾਂ ਨੇ ‘ਬੈਟਮੈਨ ਫਾਰਐਵਰ’ ਵਿੱਚ ਬਰੂਸ ਵੇਨ ਅਤੇ ਬੈਟਮੈਨ ਦੀ ਭੂਮਿਕਾ ਨਿਭਾਈ ਸੀ। ਉਨ੍ਹਾਂ ਨੇ ‘ਟਾਪ ਗਨ’ ‘ਚ ਖਲਨਾਇਕ ਆਈਸਮੈਨ ਦੀ ਭੂਮਿਕਾ ਨਿਭਾ ਕੇ ਪ੍ਰਸ਼ੰਸਾ ਹਾਸਲ ਕੀਤੀ।