ਪੰਜਾਬ ਦੀ ਲਗਾਤਾਰ ਦੂਜੀ ਜਿੱਤ: ਲਖਨਊ ਨੂੰ 8 ਵਿਕਟਾਂ ਨਾਲ ਹਰਾਇਆ

0
14

– ਪ੍ਰਭਸਿਮਰਨ ਅਤੇ ਸ਼੍ਰੇਅਸ ਦੀ ਫਿਫਟੀ
– ਅਰਸ਼ਦੀਪ ਸਿੰਘ ਨੇ ਲਈਆਂ 3 ਵਿਕਟਾਂ

ਲਖਨਊ, 2 ਅਪ੍ਰੈਲ 2024 – ਪੰਜਾਬ ਕਿੰਗਜ਼ ਨੇ ਆਈਪੀਐਲ 2025 ਵਿੱਚ ਆਪਣੀ ਲਗਾਤਾਰ ਦੂਜੀ ਜਿੱਤ ਦਰਜ ਕੀਤੀ ਹੈ। ਟੀਮ ਨੇ ਮੰਗਲਵਾਰ ਨੂੰ ਲਖਨਊ ਸੁਪਰ ਜਾਇੰਟਸ ਨੂੰ 8 ਵਿਕਟਾਂ ਨਾਲ ਹਰਾਇਆ।

ਲਖਨਊ ਦੇ ਏਕਾਨਾ ਸਟੇਡੀਅਮ ਵਿੱਚ, ਪੰਜਾਬ ਨੇ 172 ਦੌੜਾਂ ਦਾ ਟੀਚਾ 16.2 ਓਵਰਾਂ ਵਿੱਚ 2 ਵਿਕਟਾਂ ‘ਤੇ ਪ੍ਰਾਪਤ ਕਰ ਲਿਆ। ਸ਼੍ਰੇਅਸ ਅਈਅਰ 52 ਅਤੇ ਨੇਹਲ ਵਢੇਰਾ 43 ਦੌੜਾਂ ਬਣਾ ਕੇ ਨਾਬਾਦ ਰਹੇ। ਪ੍ਰਭਸਿਮਰਨ ਸਿੰਘ ਨੇ 34 ਗੇਂਦਾਂ ‘ਤੇ 69 ਦੌੜਾਂ ਦੀ ਪਾਰੀ ਖੇਡੀ। ਲਖਨਊ ਵੱਲੋਂ ਦਿਗਵੇਸ਼ ਰਾਠੀ ਨੇ 2 ਵਿਕਟਾਂ ਹਾਸਲ ਕੀਤੀਆਂ।

ਇਹ ਵੀ ਪੜ੍ਹੋ: ਪੜ੍ਹੋ ਬੀਤੇ ਦਿਨ 1 ਅਪ੍ਰੈਲ ਦੀਆਂ ਚੋਣਵੀਆਂ ਖਬਰਾਂ (2-04-2025)

ਲਖਨਊ ਵੱਲੋਂ ਨਿਕੋਲਸ ਪੂਰਨ ਨੇ 44 ਦੌੜਾਂ ਅਤੇ ਆਯੂਸ਼ ਬਡੋਨੀ ਨੇ 41 ਦੌੜਾਂ ਬਣਾਈਆਂ। ਏਡੇਨ ਮਾਰਕਰਮ ਨੇ 28 ਅਤੇ ਅਬਦੁਲ ਸਮਦ ਨੇ 27 ਦੌੜਾਂ ਬਣਾਈਆਂ। ਅਰਸ਼ਦੀਪ ਸਿੰਘ ਨੇ 3 ਵਿਕਟਾਂ ਲਈਆਂ। ਲੌਕੀ ਫਰਗੂਸਨ, ਗਲੇਨ ਮੈਕਸਵੈੱਲ, ਮਾਰਕੋ ਜੈਨਸਨ ਅਤੇ ਯੁਜਵੇਂਦਰ ਚਾਹਲ ਨੂੰ ਇੱਕ-ਇੱਕ ਵਿਕਟ ਮਿਲੀ।

LEAVE A REPLY

Please enter your comment!
Please enter your name here