ਜਲੰਧਰ ਦੇ ਇੱਕ 22 ਸਾਲਾ ਨੌਜਵਾਨ ਦੀ ਇਟਲੀ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ 22 ਸਾਲਾ ਹਰਸ਼ ਗਿਰ ਦਾ ਪਰਿਵਾਰ ਜਲੰਧਰ ਦੇ ਮੁੱਖ ਬਾਜ਼ਾਰ ਆਦਮਪੁਰ ਦਾ ਰਹਿਣ ਵਾਲਾ ਸੀ ਅਤੇ ਪਿਛਲੇ ਦਸ ਸਾਲਾਂ ਤੋਂ ਪਰਿਵਾਰ ਇਟਲੀ ਰਹਿਣ ਲੱਗ ਗਿਆ ਸੀ।
ਲੁਧਿਆਣਾ ‘ਚ ਪ੍ਰਾਪਰਟੀ ਕਾਰੋਬਾਰੀ ‘ਤੇ ਫਾਇਰਿੰਗ; ਹਾਲਤ ਗੰਭੀਰ
ਦੱਸ ਦਈਏ ਕਿ ਬੀਤੇ ਦਿਨ ਹਰਸ਼ ਗਿਰ ਨੂੰ ਇਟਲੀ ਵਿਚ ਦਿਲ ਦਾ ਦੌਰਾ ਪਿਆ। ਪਰਿਵਾਰ ਵਾਲੇ ਹਰਸ਼ ਗਿਰ ਨੂੰ ਹਸਪਤਾਲ ਲੈ ਗਏ, ਜਿੱਥੇ ਉਸ ਦੀ ਮੌਤ ਹੋ ਗਈ। ਪਰਿਵਾਰਿਕ ਮੈਂਬਰਾਂ ਅਨੁਸਾਰ ਇਟਲੀ ਵਿੱਚ ਹੀ ਹਰਸ਼ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।ਹਰਸ਼ ਦੀ ਮੌਤ ਤੋਂ ਬਾਅਦ ਜਲੰਧਰ ‘ਚ ਪੂਰੇ ਪਰਿਵਾਰ ਅਤੇ ਇਲਾਕੇ ‘ਚ ਸੋਗ ਦੀ ਲਹਿਰ ਹੈ।
ਮ੍ਰਿਤਕ ਨੌਜਵਾਨ ਆਦਮਪੁਰ ਦੇ ਸ਼੍ਰੀ ਦੇਵੀ ਮਾਤਾ ਮੰਦਿਰ (ਮੇਨ ਬਜ਼ਾਰ) ਦੇ ਮੁੱਖ ਪੁਜਾਰੀ ਮਹੰਤ ਨਰਿੰਦਰ ਗਿਰ ਦਾ ਭਤੀਜਾ ਸੀ। ਪੁਜਾਰੀ ਮਹੰਤ ਨਰਿੰਦਰ ਗਿਰ ਨੇ ਦੱਸਿਆ ਕਿ 22 ਸਾਲਾ ਹਰਸ਼ ਗਿਰ ਦੀ ਇਟਲੀ ਵਿਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਹਰਸ਼ ਦਾ ਅੰਤਿਮ ਸੰਸਕਾਰ 2 ਅਪ੍ਰੈਲ ਨੂੰ ਇਟਲੀ ‘ਚ ਕੀਤਾ ਜਾਵੇਗਾ।









