ਲੁਧਿਆਣਾ ‘ਚ ਦੇਰ ਰਾਤ ਕਾਰ ‘ਚ ਸਵਾਰ ਬਦਮਾਸ਼ਾਂ ਨੇ ਇਕ ਪ੍ਰਾਪਰਟੀ ਕਾਰੋਬਾਰੀ ‘ਤੇ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ ‘ਚ ਗੋਲੀ ਵਪਾਰੀ ਦੀ ਲੱਤ ਵਿੱਚ ਲੱਗੀ। ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਤੁਰੰਤ ਡੀਐੱਮਸੀ ਹਸਪਤਾਲ ਰੈਫਰ ਕਰ ਦਿੱਤਾ।
ਅਪ੍ਰੈਲ ਮਹੀਨੇ ਵਿੱਚ ਬੈਂਕ ਕਿੰਨੇ ਦਿਨ ਰਹਿਣਗੇ ਬੰਦ? RBI ਨੇ ਜਾਰੀ ਕੀਤੀ ਲਿਸਟ
ਜਾਣਕਾਰੀ ਮੁਤਾਬਕ ਜਸਵਿੰਦਰ ਨਾਮਕ ਵਿਅਕਤੀ ਸੋਮਵਾਰ ਰਾਤ ਦੋਸਤਾਂ ਨਾਲ ਡਿਨਰ ‘ਤੇ ਗਿਆ ਸੀ। ਕਰੀਬ ਪੌਣੇ 11 ਵਜੇ ਢੋਲੇਵਾਲ ਗੁਰਦੁਆਰਾ ਫੇਰੂਮਾਨ ਸਾਹਿਬ ਨੇੜੇ ਕਰੀਬ 5 ਤੋਂ 6 ਬਦਮਾਸ਼ ਇੱਕ ਕਾਰ ਵਿੱਚ ਆਏ। ਫਿਰ ਹਮਲਾਵਰਾਂ ਨੇ ਜਸਵਿੰਦਰ ਦੀ ਕਾਰ ਨੂੰ ਸਾਈਡ ਮਾਰੀ। ਉਨ੍ਹਾਂ ਨੇ ਉਸ ਦੀ ਕਾਰ ਨੂੰ ਘੇਰ ਲਿਆ ਅਤੇ ਹਮਲਾ ਕਰ ਦਿੱਤਾ।
ਬਦਮਾਸ਼ਾਂ ਨੇ ਜਸਵਿੰਦਰ ਦੀ ਕਾਰ ਦੇ ਸ਼ੀਸ਼ੇ ਵੀ ਤੋੜ ਦਿੱਤੇ। ਲੜਾਈ ਦੌਰਾਨ ਕਿਸੇ ਨੇ ਗੋਲੀ ਚਲਾ ਦਿੱਤੀ। ਲੱਤ ‘ਚ ਗੋਲੀ ਲੱਗਣ ਕਾਰਨ ਜਸਵਿੰਦਰ ਜ਼ਮੀਨ ‘ਤੇ ਡਿੱਗ ਗਿਆ। ਸੜਕ ‘ਤੇ ਰੌਲਾ ਪੈਣ ਕਾਰਨ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਥਾਣਾ ਡਿਵੀਜ਼ਨ ਨੰਬਰ 6 ਦੀ ਪੁਲੀਸ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ। ਗੋਲੀਬਾਰੀ ਦੀ ਘਟਨਾ ਦਾ ਪਤਾ ਲੱਗਦਿਆਂ ਹੀ ਥਾਣਾ ਡਵੀਜ਼ਨ ਨੰਬਰ 6 ਦੀ ਐਸਐਚਓ ਕੁਲਵੰਤ ਕੌਰ ਵੀ ਜ਼ਖ਼ਮੀਆਂ ਨੂੰ ਮਿਲਣ ਲਈ ਸਿਵਲ ਹਸਪਤਾਲ ਪਹੁੰਚੀ। ਮਾਮਲੇ ਦੀ ਜਾਂਚ ਜਾਰੀ ਹੈ।