ਨਵੀ ਦਿੱਲੀ, 31 ਮਾਰਚ: ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਵੱਡਾ ਐਲਾਨ ਕੀਤਾ ਹੈ। ਦਿੱਲੀ ਵਿੱਚ ਆਯੋਜਿਤ ਇੱਕ ਆਟੋ ਕਾਨਫਰੰਸ ਵਿੱਚ ਬੋਲਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਹੁਣ ਕੰਪਨੀਆਂ ਲਈ ਦੇਸ਼ ਵਿੱਚ ਵਿਕਣ ਵਾਲੇ ਹਰ ਦੋਪਹੀਆ ਵਾਹਨ ਦੇ ਨਾਲ ਦੋ ਆਈਐਸਆਈ ਪ੍ਰਮਾਣਿਤ ਹੈਲਮੇਟ ਪ੍ਰਦਾਨ ਕਰਨਾ ਲਾਜ਼ਮੀ ਹੋਵੇਗਾ।
ਦੇਸ਼ ਭਰ ‘ਚ ਈਦ ਦੇ ਤਿਓਹਾਰ ਦਾ ਜਸ਼ਨ; PM ਮੋਦੀ ਨੇ ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ
ਦਰਅਸਲ, ਇਹ ਐਲਾਨ ਦੇਸ਼ ਵਿੱਚ ਵੱਧ ਰਹੇ ਸੜਕ ਹਾਦਸਿਆਂ ਦੇ ਮੱਦੇਨਜ਼ਰ ਕੀਤਾ ਗਿਆ ਹੈ। ਹਰ ਸਾਲ 69,000 ਤੋਂ ਵੱਧ ਲੋਕ ਹਾਦਸਿਆਂ ਵਿੱਚ ਮਰਦੇ ਹਨ। ਹਾਲਾਂਕਿ ਹੁਣ ਦੇਸ਼ ਦੇ ਨਾਗਰਿਕਾਂ ਲਈ ਰਾਹਤ ਦੀ ਖਬਰ ਹੈ ਕਿਉਂਕਿ ਉਨ੍ਹਾਂ ਨੂੰ ਵਾਹਨ ਲਈ ਵੱਖਰਾ ਹੈਲਮੇਟ ਖਰੀਦਣ ਦੀ ਜ਼ਰੂਰਤ ਨਹੀਂ ਹੋਵੇਗੀ, ਸਗੋਂ ਵਾਹਨ ਖਰੀਦਣ ਸਮੇਂ ਉਨ੍ਹਾਂ ਨੂੰ ਹੈਲਮੇਟ ਹੀ ਦਿੱਤਾ ਜਾਵੇਗਾ। ਇਸ ਸਬੰਧੀ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਇਹ ਫੈਸਲਾ ਲੋਕਾਂ ਦੀ ਸੁਰੱਖਿਆ ਲਈ ਜ਼ਰੂਰੀ ਹੈ। ਇਸ ਵੱਡੇ ਫੈਸਲੇ ਨੂੰ ਟੂ ਵ੍ਹੀਲਰ ਹੈਲਮੇਟ ਮੈਨੂਫੈਕਚਰਰਜ਼ ਐਸੋਸੀਏਸ਼ਨ ਆਫ ਇੰਡੀਆ ਨੇ ਵੀ ਸਮਰਥਨ ਦਿੱਤਾ ਹੈ। ਇਹ ਮੰਗ ਟੀ.ਐਮ.ਏ ਵੱਲੋਂ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਸੀ।