ਨਵੀ ਦਿੱਲੀ, 31 ਮਾਰਚ: ਪੰਜਾਬੀ ਬਾਗ ਦੇ ਮਨੋਹਰ ਪਾਰਕ ਇਲਾਕੇ ‘ਚ ਐਤਵਾਰ ਰਾਤ ਨੂੰ ਇਕ ਇਮਾਰਤ ਦੀ ਤੀਜੀ ਮੰਜ਼ਿਲ ‘ਤੇ ਅੱਗ ਲੱਗ ਗਈ। ਅੱਗ ਦੀ ਲਪੇਟ ‘ਚ ਆ ਕੇ ਦੋ ਬੱਚਿਆਂ ਦੀ ਮੌਤ ਹੋ ਗਈ, ਜਦਕਿ ਮਕਾਨ ਮਾਲਕ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ‘ਚ ਝੁਲਸ ਗਿਆ। ਜ਼ਖਮੀਆਂ ਦਾ ਅਚਾਰੀਆ ਭਿਖਸ਼ੂ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।
ਹਰਿਆਣਵੀ ਗਾਇਕ ਮਾਸੂਮ ਸ਼ਰਮਾ ਦੇ ਸਮਰਥਨ ‘ਚ ਉਤਰੇ ਪੰਜਾਬੀ ਗਾਇਕ ਬੱਬੂ ਮਾਨ; ਦਿੱਤਾ ਵੱਡਾ ਬਿਆਨ
ਮ੍ਰਿਤਕ ਬੱਚਿਆਂ ਦੀ ਪਛਾਣ 14 ਸਾਲਾ ਸਾਕਸ਼ੀ ਅਤੇ 7 ਸਾਲਾ ਆਕਾਸ਼ ਵਜੋਂ ਹੋਈ ਹੈ ਅਤੇ ਜ਼ਖਮੀ ਦੀ ਪਛਾਣ ਸੰਦੀਪ ਪਾਠਕ ਵਜੋਂ ਹੋਈ ਹੈ। ਫਾਇਰ ਵਿਭਾਗ ਮੁਤਾਬਕ ਐਤਵਾਰ ਰਾਤ 8.21 ਵਜੇ ਮਨੋਹਰ ਪਾਰਕ ਸਥਿਤ ਇਕ ਘਰ ਦੀ ਤੀਜੀ ਮੰਜ਼ਿਲ ‘ਤੇ ਸਥਿਤ ਇਕ ਘਰ ‘ਚ ਅੱਗ ਲੱਗਣ ਦੀ ਸੂਚਨਾ ਫਾਇਰ ਵਿਭਾਗ ਨੂੰ ਮਿਲੀ।
ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ। ਉਦੋਂ ਤੱਕ ਪੁਲਿਸ ਅੱਗ ਵਿੱਚ ਝੁਲਸੇ ਤਿੰਨ ਲੋਕਾਂ ਨੂੰ ਨੇੜੇ ਦੇ ਹਸਪਤਾਲ ਪਹੁੰਚਾ ਚੁੱਕੀ ਸੀ। ਫਾਇਰ ਕਰਮੀਆਂ ਨੇ ਅੱਗ ‘ਤੇ ਕਾਬੂ ਪਾਇਆ। ਜਾਂਚ ‘ਚ ਪਤਾ ਲੱਗਾ ਕਿ ਲਾਲ ਬਹਾਦੁਰ ਆਪਣੀ ਪਤਨੀ ਸਵਿਤਾ ਅਤੇ ਤਿੰਨ ਬੱਚਿਆਂ 14 ਸਾਕਸ਼ੀ, 11 ਸਾਲ ਦੀ ਮੀਨਾਕਸ਼ੀ ਅਤੇ 7 ਸਾਲ ਦੇ ਆਕਾਸ਼ ਨਾਲ ਘਰ ‘ਚ ਰਹਿੰਦਾ ਸੀ।
ਪ੍ਰਾਪਤ ਜਾਣਕਾਰ ਅਨੁਸਾਰ ਘਰ ਚ ਮੌਜੂਦ ਔਰਤ ਸਵਿਤਾ ਐਤਵਾਰ ਰਾਤ ਘਰ ‘ਚ ਖਾਣਾ ਬਣਾ ਰਹੀ ਸੀ। ਇਸ ਦੌਰਾਨ ਸਿਲੰਡਰ ਦੇ ਰੈਗੂਲੇਟਰ ਤੋਂ ਗੈਸ ਲੀਕ ਹੋਣ ਕਾਰਨ ਅੱਗ ਲੱਗ ਗਈ। ਅੱਗ ਕਮਰੇ ਵਿੱਚ ਫੈਲ ਗਈ। ਅੱਗ ਲੱਗਦੇ ਹੀ ਸਵਿਤਾ ਅਤੇ ਮੀਨਾਕਸ਼ੀ ਆਪਣੀ ਜਾਨ ਬਚਾਉਣ ਲਈ ਘਰ ਤੋਂ ਬਾਹਰ ਭੱਜੀਆਂ ਪਰ ਸਾਕਸ਼ੀ ਅਤੇ ਆਕਾਸ਼ ਕਮਰੇ ਵਿੱਚ ਹੀ ਫਸ ਗਏ। ਰੌਲਾ ਪੈਣ ਕਾਰਨ ਮਕਾਨ ਮਾਲਕ ਸੰਦੀਪ ਪਾਠਕ ਉਥੇ ਪਹੁੰਚ ਗਿਆ ਅਤੇ ਅੱਗ ਵਿੱਚ ਫਸੇ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਉਹ ਵੀ ਅੱਗ ਦੀ ਲਪੇਟ ਵਿੱਚ ਆ ਕੇ ਝੁਲਸ ਗਿਆ। ਪੁਲਿਸ ਵੱਲੋਂ ਸੰਦੀਪ ਪਾਠਕ ਦੇ ਬਿਆਨਾਂ ‘ਤੇ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।