ਨਵੀ ਦਿੱਲੀ, 29 ਮਾਰਚ: ਬਿਹਾਰ ਬੋਰਡ ਨੇ ਅੱਜ 29 ਮਾਰਚ ਨੂੰ 10ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ। ਪ੍ਰੀਖਿਆ ਵਿੱਚ ਸ਼ਾਮਲ ਹੋਏ ਸਾਰੇ ਵਿਦਿਆਰਥੀ ਹੁਣ ਆਪਣਾ ਨਤੀਜਾ ਦੇਖ ਸਕਦੇ ਹਨ। ਨਤੀਜਿਆਂ ਦੇ ਨਾਲ, ਕੁੱਲ ਪਾਸ ਪ੍ਰਤੀਸ਼ਤਤਾ ਅਤੇ ਟਾਪਰਾਂ ਦੇ ਨਾਮ ਵੀ ਘੋਸ਼ਿਤ ਕੀਤੇ ਗਏ ਹਨ।
ਕਾਮੇਡੀਅਨ ਕੁਨਾਲ ਕਾਮਰਾ ਦੀਆਂ ਵਧੀਆ ਮੁਸ਼ਕਿਲਾਂ, 3 ਨਵੇਂ ਕੇਸ ਦਰਜ
ਬੀਐਸਈਬੀ ਪਿਛਲੇ ਕੁਝ ਸਾਲਾਂ ਤੋਂ 10ਵੀਂ ਜਮਾਤ ਦੇ ਨਤੀਜੇ ਪਹਿਲਾਂ ਘੋਸ਼ਿਤ ਕਰਨ ਵਿੱਚ ਦੇਸ਼ ਵਿੱਚ ਮੋਹਰੀ ਬੋਰਡ ਰਿਹਾ ਹੈ। ਇਸ ਵਾਰ ਬਿਹਾਰ ਬੋਰਡ ਨੇ 10ਵੀਂ ਦੀਆਂ ਪ੍ਰੀਖਿਆਵਾਂ 17 ਫਰਵਰੀ ਤੋਂ 25 ਫਰਵਰੀ 2025 ਤੱਕ ਦੋ ਸ਼ਿਫਟਾਂ ਵਿੱਚ ਕਰਵਾਈਆਂ ਸਨ। ਇੰਟਰਮੀਡੀਏਟ ਪ੍ਰੀਖਿਆ ਦੇ ਨਤੀਜੇ ਜਾਰੀ ਹੋਣ ਤੋਂ ਤਿੰਨ ਦਿਨ ਬਾਅਦ 10ਵੀ ਜਮਾਤ ਤੇ ਨਤੀਜੇ ਐਲਾਨੇ ਗਏ ਹਨ।
ਬਿਹਾਰ ਬੋਰਡ ਦੇ ਚੇਅਰਮੈਨ ਆਨੰਦ ਕਿਸ਼ੋਰ ਨੇ ਦੱਸਿਆ ਕਿ 15,58,077 ਵਿਦਿਆਰਥੀਆਂ ਨੇ ਦਸਵੀਂ ਦੀ ਪ੍ਰੀਖਿਆ ਦਿੱਤੀ ਸੀ। ਇਸ ਵਿੱਚੋਂ 12,79,294 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ। ਜਦੋਂ ਕਿ 2,78,783 ਬੱਚੇ ਫੇਲ੍ਹ ਹੋਏ। ਇਸ ਵਾਰ ਫਸਟ ਡਵੀਜ਼ਨ ਵਿੱਚ ਪਾਸ ਹੋਣ ਵਾਲਿਆਂ ਵਿੱਚ 2,53,754 ਲੜਕੇ ਅਤੇ 2,17,091 ਲੜਕੀਆਂ ਸ਼ਾਮਲ ਹਨ। ਭਾਵ ਕੁੱਲ 4,70,845 ਬੱਚੇ ਫਸਟ ਡਿਵੀਜ਼ਨ ਵਿੱਚ ਪਾਸ ਹੋਏ।ਬਿਹਾਰ ਬੋਰਡ ਦੀ ਦਸਵੀਂ ਦੀ ਪ੍ਰੀਖਿਆ ਵਿੱਚ ਤਿੰਨ ਬੱਚੇ ਪਹਿਲੇ ਸਥਾਨ ’ਤੇ ਆਏ ਹਨ। ਇਸ ਵਿੱਚ ਸਮਸਤੀਪੁਰ ਦੀ ਸਾਕਸ਼ੀ ਕੁਮਾਰੀ, ਪੱਛਮੀ ਚੰਪਾਰਨ ਦੀ ਅੰਸ਼ੂ ਕੁਮਾਰੀ ਅਤੇ ਰੰਜਨ ਵਰਮਾ ਸ਼ਾਮਲ ਹਨ। ਤਿੰਨਾਂ ਨੇ 489 (97.80 ਫੀਸਦੀ) ਅੰਕ ਪ੍ਰਾਪਤ ਕੀਤੇ ਹਨ।