ਪਿਛਲੇ ਕੁਝ ਦਿਨਾਂ ਤੋਂ Ghibli ਸਟਾਈਲ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਚੈਟਜੀਪੀਟੀ ਵਿੱਚ ਘਿਬਲੀ-ਸਟਾਈਲ ਪੋਰਟਰੇਟ ਬਣਾਉਣ ਲਈ ਭੁਗਤਾਨ ਕੀਤਾ ਜਾਂਦਾ ਹੈ, ਪਰ ਕੁਝ ਤਰੀਕਿਆਂ ਨਾਲ ਉਹ ਮੁਫਤ ਵਿੱਚ ਵੀ ਬਣਾਏ ਜਾ ਸਕਦੇ ਹਨ। ਆਮ ਲੋਕ, ਫਿਲਮੀ ਸਿਤਾਰੇ ਅਤੇ ਖਿਡਾਰੀ ਗਿਬਲੀ ਸਟਾਈਲ ‘ਚ ਤਸਵੀਰਾਂ ਸ਼ੇਅਰ ਕਰ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸੋਸ਼ਲ ਮੀਡੀਆ ਦੇ ਇਸ ਟ੍ਰੈਂਡ ‘ਚ ਹਿੱਸਾ ਲਿਆ ਹੈ। ਭਾਰਤ ਸਰਕਾਰ ਦੇ ਅਧਿਕਾਰਤ X ਹੈਂਡਲ ਨੇ ਏਆਈ ਦੀ ਮਦਦ ਨਾਲ Ghibli ਸਟੂਡੀਓਜ਼ ਦੀ ਥੀਮ ‘ਤੇ ਬਣੀਆਂ ਪੀਐਮ ਮੋਦੀ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਇਨ੍ਹਾਂ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਤਸਵੀਰਾਂ ਵੀ ਸ਼ਾਮਲ ਹਨ ਟਰੰਪ ਅਤੇ ਮੈਕਰੋ ਤੋਂ ਇਲਾਵਾ ਭਾਰਤੀ ਫੌਜ ਦੀ ਵਰਦੀ ਚ, ਅਯੁੱਧਿਆ ਦੇ ਰਾਮ ਮੰਦਰ ਅਤੇ ਵੰਦੇ ਭਾਰਤ ਰੇਲਗੱਡੀ ਦੇ ਨਾਲ ਪੀਐਮ ਮੋਦੀ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ।
ਅੱਜ ਲੱਗੇਗਾ ਸਾਲ ਦਾ ਪਹਿਲਾ ਸੂਰਜ ਗ੍ਰਹਿਣ, ਗਰਭਵਤੀ ਔਰਤਾਂ ਇਨ੍ਹਾਂ ਗੱਲਾਂ ਦਾ ਰੱਖਣ ਖਾਸ ਖਿਆਲ
Ghibli ਰੁਝਾਨ ਹਾਲ ਹੀ ਵਿੱਚ (ਮਾਰਚ 2025) ਵਾਇਰਲ ਹੋਇਆ ਜਦੋਂ ChatGPT ਦੇ ਨਵੇਂ ਚਿੱਤਰ ਬਣਾਉਣ ਵਾਲੇ ਟੂਲ ਨੇ ਉਪਭੋਗਤਾਵਾਂ ਨੂੰ ਸਟੂਡੀਓ ਘਿਬਲੀ ਦੀ ਤਰਜ਼ ‘ਤੇ ਐਨੀਮੇਟਡ ਚਿੱਤਰ ਬਣਾਉਣ ਦੀ ਇਜਾਜ਼ਤ ਦਿੱਤੀ। ਇਸ ਟਰੈਂਡ ਵਿੱਚ ਉਪਭੋਗਤਾ ਆਪਣੀਆਂ ਫੋਟੋਆਂ, ਇੰਟਰਨੈਟ ਮੀਮਜ਼ ਅਤੇ ਵੱਖ-ਵੱਖ ਪੌਪ ਕਲਚਰ ਦੇ ਕਿਰਦਾਰਾਂ ਨੂੰ ਹਯਾਓ ਮੀਆਜ਼ਾਕੀ ਵਰਗੇ ਐਨੀਮੇਸ਼ਨ ਸ਼ੈਲੀ ਵਿੱਚ ਬਦਲ ਰਹੇ ਹਨ।