ਅੱਜ ਯਾਨੀ 29 ਮਾਰਚ ਨੂੰ ਇਸ ਸਾਲ ਦਾ ਪਹਿਲਾ ਸੂਰਜ ਗ੍ਰਹਿਣ ਲੱਗਣ ਜਾ ਰਿਹਾ ਹੈ। ਨਾਸਾ ਦੇ ਮੁਤਾਬਕ, ਇਹ ਅੰਸ਼ਕ ਸੂਰਜ ਗ੍ਰਹਿਣ ਯੂਰਪ, ਏਸ਼ੀਆ, ਅਫਰੀਕਾ, ਉੱਤਰੀ ਅਤੇ ਦੱਖਣੀ ਅਮਰੀਕਾ ਅਤੇ ਆਰਕਟਿਕ ਦੇ ਕੁਝ ਖੇਤਰਾਂ ਵਿੱਚ ਦਿਖਾਈ ਦੇਵੇਗਾ। ਇਹ ਭਾਰਤ ‘ਚ ਦਿਖਾਈ ਨਹੀਂ ਦੇਵੇਗਾ ਕਿਉਂਕਿ ਇਸ ਦੌਰਾਨ ਚੰਦਰਮਾ ਦਾ ਪਰਛਾਵਾਂ ਭਾਰਤੀ ਉਪ ਮਹਾਂਦੀਪ ‘ਤੇ ਨਹੀਂ ਪਹੁੰਚੇਗਾ।
ਸੂਰਜ ਗ੍ਰਹਿਣ 2025 ਕਿਸ ਸਮੇਂ ਲੱਗੇਗਾ?
ਸਾਲ ਦਾ ਪਹਿਲਾ ਸੂਰਜ ਗ੍ਰਹਿਣ ਅੱਜ ਦੁਪਹਿਰ 2:20 ਵਜੇ ਲੱਗੇਗਾ। ਸੂਰਜ ਗ੍ਰਹਿਣ ਦੀ ਸਮਾਪਤੀ ਸ਼ਾਮ 6:13 ਵਜੇ ਹੋਵੇਗੀ। ਇਹ ਸੂਰਜ ਗ੍ਰਹਿਣ ਅੰਸ਼ਿਕ ਹੋਵੇਗਾ, ਜੋ ਭਾਰਤ ਵਿੱਚ ਨਹੀਂ ਦਿਖਾਈ ਦੇਵੇਗਾ। ਇਸ ਲਈ ਸੂਤਕ ਕਾਲ ਵੀ ਨਹੀਂ ਮੰਨਿਆ ਜਾਵੇਗਾ। ਦੱਸ ਦੇਈਏ ਕਿ ਗ੍ਰਹਿਣ ਦੌਰਾਨ ਕੋਈ ਵੀ ਸ਼ੁਭ ਕੰਮ ਨਹੀਂ ਕੀਤਾ ਜਾਂਦਾ। ਇੰਨਾ ਹੀ ਨਹੀਂ ਕਈ ਥਾਈਂ ਗ੍ਰਹਿਣ ਦੌਰਾਨ ਮੰਦਰਾਂ ਦੇ ਦਰਵਾਜ਼ੇ ਵੀ ਬੰਦ ਕਰ ਦਿੱਤੇ ਜਾਂਦੇ ਹਨ
ਸੂਰਜ ਗ੍ਰਹਿਣ ਦੌਰਾਨ ਰੱਖੋ ਇਹ ਸਾਵਧਾਨੀਆਂ
– ਸੂਰਜ ਗ੍ਰਹਿਣ ਦੌਰਾਨ ਖਾਣ-ਪੀਣ ਦੀ ਮਨਾਹੀ ਹੁੰਦੀ ਹੈ, ਇਸ ਲਈ ਇਸ ਸਮੇਂ ਦੌਰਾਨ ਖਾਣਾ ਨਾ ਪਕਾਓ ਅਤੇ ਨਾ ਹੀ ਖਾਓ।
– ਸੂਰਜ ਗ੍ਰਹਿਣ ਦੌਰਾਨ ਗਰਭਵਤੀ ਔਰਤਾਂ ਨੂੰ ਬਾਹਰ ਨਹੀਂ ਜਾਣਾ ਚਾਹੀਦਾ।
– ਗ੍ਰਹਿਣ ਦੌਰਾਨ ਭਗਵਾਨ ਦੀਆਂ ਮੂਰਤੀਆਂ ਨੂੰ ਵੀ ਨਹੀਂ ਛੂਹਣਾ ਚਾਹੀਦਾ।
– ਸੂਰਜ ਗ੍ਰਹਿਣ ਦੇ ਸਮੇਂ ਸੂਰਜ ਦੇਵਤਾ ਦੇ ਮੰਤਰਾਂ ਦਾ ਜਾਪ ਕਰੋ।
– ਗ੍ਰਹਿਣ ਦੌਰਾਨ ਕੈਂਚੀ, ਸੂਈ, ਧਾਗਾ ਅਤੇ ਤਿੱਖੀ ਵਸਤੂਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ।
– ਸੂਰਜ ਗ੍ਰਹਿਣ ਖਤਮ ਹੋਣ ਤੋਂ ਬਾਅਦ ਪੂਰੇ ਘਰ ਵਿੱਚ ਗੰਗਾ ਜਲ ਛਿੜਕੋ ਅਤੇ ਇਸ਼ਨਾਨ ਵੀ ਕਰੋ।
– ਗ੍ਰਹਿਣ ਖਤਮ ਹੋਣ ਤੋਂ ਬਾਅਦ, ਜੇ ਹੋ ਸਕੇ, ਗਰੀਬਾਂ ਅਤੇ ਲੋੜਵੰਦਾਂ ਨੂੰ ਦਾਨ ਕਰੋ।
ਮਿਆਂਮਾਰ ਤੋਂ ਬਾਅਦ ਅਫਗਾਨਿਸਤਾਨ ਵਿਚ ਕੰਬੀ ਧਰਤੀ, ਤੜਕਸਾਰ ਮਹਿਸੂਸ ਹੋਏ ਭੁਚਾਲ ਦੇ ਝਟਕੇ