ਨਵੀ ਦਿੱਲੀ: ਮਸ਼ਹੂਰ ਬਾਲੀਵੁੱਡ ਅਦਾਕਾਰ ਆਮਿਰ ਖਾਨ ਅਤੇ ਅਭਿਨੇਤਰੀ ਵਿਦਿਆ ਬਾਲਨ ਨਾਲ ਹਾਲ ਹੀ ਵਿੱਚ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਆਰਐਚ ਕ੍ਰਿਸਟੋਫਰ ਲਕਸਨ ਨੇ ਮੁਲਾਕਾਤ ਕੀਤੀ। ਇਸ ਦੇ ਨਾਲ ਹੀ ਸਿਧਾਰਥ ਰਾਏ ਕਪੂਰ, ਰੋਨੀ ਸਕ੍ਰੂਵਾਲਾ ਅਤੇ ਫਿਲਮ ਨਿਰਦੇਸ਼ਕ ਆਸ਼ੂਤੋਸ਼ ਗੋਵਾਰੀਕਰ ਵੀ ਮੌਜੂਦ ਸਨ।
ਵੱਡਾ ਪ੍ਰਸ਼ਾਸ਼ਨਿਕ ਫੇਰਬਦਲ; ਸੱਤ ਆਈਪੀਐਸ ਅਧਿਕਾਰੀਆਂ ਦੇ ਹੋਏ ਤਬਾਦਲੇ, ਦੇਖੋ ਸੂਚੀ
ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਆਰ ਐੱਚ ਕ੍ਰਿਸਟੋਫਰ ਨੇ ਵੀ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ‘ਤੇ ਬਾਲੀਵੁੱਡ ਦੇ ਵੱਡੇ ਕਲਾਕਾਰਾਂ ਨਾਲ ਫੋਟੋ ਸਾਂਝੀ ਕੀਤੀ ਅਤੇ ਲਿਖਿਆ, “ਫਿਲਮੀ ਦ੍ਰਿਸ਼ ਸਾਡੀ ਆਰਥਿਕਤਾ ਵਿੱਚ ਪੈਸਾ ਲਿਆਉਂਦੇ ਹਨ, ਨੌਕਰੀਆਂ ਪੈਦਾ ਕਰਦੇ ਹਨ ਅਤੇ ਆਮਦਨੀ ਵਧਾਉਂਦੇ ਹਨ। ਮੈਂ ਇਸਨੂੰ ਹੋਰ ਵਧਣਾ ਦੇਖਣਾ ਚਾਹੁੰਦਾ ਹਾਂ। ਇਸ ਲਈ ਕੁਝ ਬਾਲੀਵੁੱਡ ਸਿਤਾਰਿਆਂ ਨੂੰ ਮਿਲਣਾ ਅਤੇ ਉਨ੍ਹਾਂ ਦੇ ਵਿਚਾਰ ਸੁਣਨਾ ਬਹੁਤ ਵਧੀਆ ਸੀ ਕਿ ਅਸੀਂ ਹੋਰ ਕੀ ਕਰ ਸਕਦੇ ਹਾਂ!”
ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਆਰਐਚ ਕ੍ਰਿਸਟੋਫਰ ਦੁਆਰਾ ਸ਼ੇਅਰ ਕੀਤੀ ਗਈ ਫੋਟੋ ਵਿੱਚ, ਆਮਿਰ ਖਾਨ, ਵਿਦਿਆ ਬਾਲਨ, ਸਿਧਾਰਥ ਰਾਏ ਕਪੂਰ, ਰੋਨੀ ਸਕ੍ਰੂਵਾਲਾ ਅਤੇ ਆਸ਼ੂਤੋਸ਼ ਗੋਵਾਰੀਕਰ ਨੂੰ ਪੋਜ਼ ਦਿੰਦੇ ਹੋਏ ਦੇਖਿਆ ਜਾ ਸਕਦਾ ਹੈ, ਜਦੋਂ ਕਿ ਕ੍ਰਿਸਟੋਫਰ ਲਕਸਨ ਇੱਕ ਗਰੁੱਪ ਸੈਲਫੀ ਲੈਂਦੇ ਹੋਏ ਨਜ਼ਰ ਆਏ। ਉਨ੍ਹਾਂ ਭਾਰਤੀ ਫਿਲਮ ਇੰਡਸਟਰੀ ਨੂੰ ਅਪੀਲ ਕੀਤੀ ਕਿ ਉਹ ਨਿਊਜ਼ੀਲੈਂਡ ਨੂੰ ਸ਼ੂਟਿੰਗ ਦੇ ਪ੍ਰਮੁੱਖ ਸਥਾਨ ਵਜੋਂ ਅਪਣਾਉਣ।