ਲੁਧਿਆਣਾ,19 ਮਾਰਚ: ਮੁੱਖ ਮੰਤਰੀ ਭਗਵੰਤ ਮਾਨ ਨੇ ਫਿਰੋਜ਼ਪੁਰ ਰੋਡ ‘ਤੇ ਸਥਿਤ ਗੁਰੂ ਨਾਨਕ ਦੇਵ ਭਵਨ ‘ਚ ਆਯੋਜਿਤ ਸਮਾਗਮ ‘ਚ ਸ਼ਿਰਕਤ ਕੀਤੀ। ਸਮਾਗਮ ਵਿੱਚ ਭਗਵੰਤ ਮਾਨ ਕਰੀਬ ਇੱਕ ਘੰਟਾ ਰਹੇ। ਉਨ੍ਹਾਂ ਨਾਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੀ ਮੌਜੂਦ ਸਨ। ਇੱਥੇ ਉਨ੍ਹਾਂ ਸਰਕਾਰੀ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦਿੱਤੇ।
ਸਭ ਤੋਂ ਵੱਧ ਟੈਕਸ ਭਰਨ ਵਾਲੇ ਭਾਰਤੀ ਸੈਲੀਬ੍ਰਿਟੀ ਬਣੇ ਅਮਿਤਾਭ ਬੱਚਨ: ਸ਼ਾਹਰੁਖ ਨੂੰ ਵੀ ਪਛਾੜਿਆ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਨੌਕਰੀਆਂ ਦੇਣਾ ਕੋਈ ਅਹਿਸਾਨ ਕਰਨਾ ਨਹੀਂ ਹੈ। ਇਹ ਸਰਕਾਰ ਦਾ ਫਰਜ਼ ਹੈ। ਸਰਕਾਰ ਨੂੰ ਰੁਜ਼ਗਾਰ ਦੇ ਮੌਕੇ ਪੈਦਾ ਕਰਨੇ ਹੁੰਦੇ ਹਨ। ਜਿਹੜੇ ਲੋਕ ਰੁਜ਼ਗਾਰ ਚਾਹੁੰਦੇ ਹਨ, ਉਨ੍ਹਾਂ ਨੂੰ ਯੋਗਤਾ ਦੇ ਆਧਾਰ ‘ਤੇ ਨੌਕਰੀ ਦਿਤੀ ਜਾਣੀ ਚਾਹੀਦੀ ਹੈ।
26 ਮਾਰਚ ਨੂੰ ਬਜਟ
ਸੀ ਐਮ ਮਾਨ ਨੇ ਕਿਹਾ ਕਿ ਮੈਂ ਖੁਦ ਇੱਕ ਅਧਿਆਪਕ ਦਾ ਪੁੱਤਰ ਹਾਂ। ਮੈਂ ਜਾਣਦਾ ਹਾਂ ਕਿ ਇੱਕ ਅਧਿਆਪਕ ਕਿਵੇਂ ਆਪਣਾ ਗੁਜ਼ਾਰਾ ਚਲਾਉਂਦਾ ਹੈ। ਸਿੱਖਿਆ ਦਾ ਸਮਾਜ ਵਿੱਚ ਬਹੁਤ ਮਹੱਤਵ ਹੈ। ਅੱਜ ਬਹੁਤ ਸਾਰੇ ਲੋਕਾਂ ਦਾ ਸੁਪਨਾ ਪੂਰਾ ਹੋਇਆ ਹੈ ਜੋ ਅਧਿਆਪਕ ਬਣਨਾ ਚਾਹੁੰਦੇ ਸਨ। ਸਰਕਾਰ ਚੰਗੇ ਸਕੂਲ ਅਤੇ ਵਧੀਆ ਮਾਹੌਲ ਦੇਣ ਲਈ ਪ੍ਰਬੰਧ ਕਰ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਕਿਹਾ ਕਿ 26 ਨੂੰ ਬਜਟ ਪੇਸ਼ ਕੀਤਾ ਜਾਵੇਗਾ ਅਤੇ 27 ਅਤੇ 28 ਨੂੰ ਬਜਟ ‘ਤੇ ਬਹਿਸ ਹੋਵੇਗੀ ਅਤੇ ਬਜਟ ਪਾਸ ਕੀਤਾ ਜਾਵੇਗਾ। ਮੈਂ ਹਮੇਸ਼ਾ ਆਪਣਾ ਫ਼ੋਨ ਚਾਲੂ ਰੱਖਦਾ ਹਾਂ। 3.5 ਕਰੋੜ ਲੋਕਾਂ ਦੇ ਪਰਿਵਾਰ ਨੇ ਮੈਨੂੰ ਚੁਣਿਆ ਹੈ, ਮੈਂ ਇਸ ਜ਼ਿੰਮੇਵਾਰੀ ਨੂੰ ਪੂਰੀ ਲਗਨ ਨਾਲ ਨਿਭਾ ਰਿਹਾ ਹਾਂ।