ਨਵੀ ਦਿੱਲੀ, 18 ਮਾਰਚ: ਪਾਕਿਸਤਾਨੀ ਭਾਬੀ ਦੇ ਨਾਂ ਨਾਲ ਮਸ਼ਹੂਰ ਸੀਮਾ ਹੈਦਰ ਪੰਜਵੀਂ ਵਾਰ ਮਾਂ ਬਣੀ ਹੈ। ਪਾਕਿਸਤਾਨ ਤੋਂ ਭਾਰਤ ਆਈ ਸੀਮਾ ਹੈਦਰ ਨੇ ਮੰਗਲਵਾਰ ਸਵੇਰੇ ਬੱਚੀ ਨੂੰ ਜਨਮ ਦਿੱਤਾ ਹੈ।ਇਹ ਬੱਚਾ ਸੀਮਾ ਅਤੇ ਸਚਿਨ ਦਾ ਹੈ। ਸੀਮਾ ਹੈਦਰ ਨੇ ਗ੍ਰੇਟਰ ਨੋਇਡਾ ਦੇ ਇੱਕ ਹਸਪਤਾਲ ਵਿੱਚ ਮੰਗਲਵਾਰ ਸਵੇਰੇ 4.30 ਵਜੇ ਇੱਕ ਬੱਚੀ ਨੂੰ ਜਨਮ ਦਿੱਤਾ। ਮਾਂ ਅਤੇ ਨਵਜਾਤ ਬੱਚਾ ਦੋਵੇ ਤੰਦਰੁਸਤ ਹਨ।
PUBG ਗੇਮ ਖੇਡਦੇ ਹੋਇਆ ਸੀ ਪਿਆਰ
ਦੱਸ ਦਈਏ ਕਿ ਸੀਮਾ ਹੈਦਰ ਜੋ 2023 ਵਿੱਚ ਆਪਣੇ ਬੁਆਏਫ੍ਰੈਂਡ ਸਚਿਨ ਮੀਨਾ ਨਾਲ ਰਹਿਣ ਲਈ ਪਾਕਿਸਤਾਨ ਤੋਂ ਭਾਰਤ ਆਈ ਸੀ। ਉਦੋਂ ਤੋਂ ਉਹ ਸੁਰਖੀਆਂ ‘ਚ ਹੈ। ਕਰੀਬ ਦੋ ਸਾਲ ਪਹਿਲਾਂ ਸੀਮਾ ਚਾਰ ਬੱਚਿਆਂ ਨਾਲ ਦੁਬਈ ਅਤੇ ਨੇਪਾਲ ਦੇ ਰਸਤੇ ਪਾਕਿਸਤਾਨ ਤੋਂ ਭਾਰਤ ਆਈ ਸੀ। ਹਾਲਾਂਕਿ ਉਸ ਨੂੰ ਅਜੇ ਤੱਕ ਭਾਰਤੀ ਨਾਗਰਿਕਤਾ ਨਹੀਂ ਮਿਲੀ ਹੈ। ਦੋਵਾਂ ਦੀ ਮੁਲਾਕਾਤ ਆਨਲਾਈਨ PUBG ਗੇਮ ਖੇਡਦੇ ਹੋਏ ਹੋਈ ਸੀ। ਇਸ ਤੋਂ ਬਾਅਦ ਦੋਹਾਂ ‘ਚ ਨਜ਼ਦੀਕੀਆਂ ਵਧ ਗਈਆਂ ਅਤੇ ਸੀਮਾ ਆਪਣੇ ਬੱਚਿਆਂ ਸਮੇਤ ਆਪਣੇ ਪ੍ਰੇਮੀ ਸਚਿਨ ਕੋਲ ਰਹਿਣ ਲੱਗ ਪਈ। ਸੀਮਾ ਅਤੇ ਸਚਿਨ ਨੇ ਪਿਛਲੇ ਸਾਲ ਦਸੰਬਰ ਮਹੀਨੇ ‘ਚ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਸ਼ੇਅਰ ਕੀਤੀ ਸੀ। ਵੀਡੀਓ ‘ਚ ਸੀਮਾ ਨੇ ਗਰਭਵਤੀ ਹੋਣ ਦੀ ਜਾਣਕਾਰੀ ਦਿੱਤੀ ਸੀ।
ਇਹ ਵੀ ਪੜੋ: ਜਲੰਧਰ: ਯੂਟਿਊਬਰ ਦੇ ਘਰ ‘ਤੇ ਗ੍ਰ/ਨੇ.ਡ ਸੁੱਟਣ ਦਾ ਮਾਮਲਾ; ਮੁਲਜ਼ਮ ਦਾ ਐ.ਨਕਾਊਂਟਰ