ਕੇਂਦਰ ਸਰਕਾਰ ਨੇ ਲਾਂਚ ਕੀਤਾ ਨੈਸ਼ਨਲ ਹੈਲਪਲਾਈਨ ਨੰਬਰ, ਹੁਣ ਔਰਤਾਂ ਨੂੰ ਮਿਲੇਗੀ 24 ਘੰਟੇ ਮਦਦ

0
108

ਦੇਸ਼ ਅੰਦਰ ਬਹੁਤ ਸਾਰੀਆਂ ਔਰਤਾਂ ਅਜਿਹੀਆਂ ਹਨ ਜੋ ਹਰ ਰੋਜ਼ ਕਿਸੇ ਨਾ ਕਿਸੇ ਤਰ੍ਹਾਂ ਹਿੰਸਾ ਦਾ ਸ਼ਿਕਾਰ ਹੁੰਦੀਆਂ ਰਹਿੰਦੀਆਂ ਹਨ ਪਰ ਹੁਣ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਈਰਾਨੀ ਨੇ ਹਿੰਸਾ ਤੋਂ ਪ੍ਰਭਾਵਿਤ ਔਰਤਾਂ ਲਈ 24/7 ਹੈਲਪਲਾਈਨ ਨੰਬਰ ਲਾਂਚ ਕੀਤਾ ਹੈ। ਹੈਲਪਲਾਈਨ ਦਾ ਮੁੱਖ ਮਕਸਦ ਹਿੰਸਾ ਤੋਂ ਪ੍ਰਭਾਵਿਤ ਔਰਤਾਂ ਨੂੰ 24 ਘੰਟੇ ਐਮਰਜੈਂਸੀ ਤੇ ਗ਼ੈਰ-ਐਮਰਜੈਂਸੀ ਸ਼ਿਕਾਇਤਾਂ ‘ਤੇ ਸਲਾਹ ਸੇਵਾਵਾਂ ਮੁਹੱਈਆ ਕਰਵਾਉਣਾ ਹੈ।

ਇਸ ਸੇਵਾ ਦਾ ਪੁਲਿਸ, ਹਸਪਤਾਲਾਂ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ,   ਮਨੋਵਿਗਿਆਨਕ ਸੇਵਾਵਾਂ ਵਰਗੀਆਂ ਅਥਾਰਟੀਆਂ ਨਾਲ ਜੁੜ ਕੇ ਅਤੇ ਇੱਕੋ ਨੰਬਰ ਜ਼ਰੀਏ ਦੇਸ਼ ਭਰ ਵਿਚ ਔਰਤਾਂ ਨਾਲ ਸੰਬੰਧਤ ਸਰਕਾਰੀ ਪ੍ਰੋਗਰਾਮਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ।

ਰਾਸ਼ਟਰੀ ਮਹਿਲਾ ਕਮਿਸ਼ਨ ਵੱਲੋਂ ਦੱਸਿਆ ਗਿਆ ਕਿ ਦੇਸ਼ ਭਰ ਵਿਚ ਹੈਲਪਲਾਈਨ ਨੰਬਰ 7827-170-170 ‘ਤੇ ਹਰ ਉਹ ਔਰਤ 24 ਘੰਟੇ ‘ਚ ਕਦੀ ਵੀ ਕਾਲ ਕਰ ਸਕਦੀ ਹੈ ਜੋ ਘਰੇਲੂ ਹਿੰਸਾ ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਹਿੰਸਾ ਦਾ ਸ਼ਿਕਾਰ ਹੋਈ ਹੈ। ਨਵੀਂ ਦਿੱਲੀ ‘ਚ ਕੌਮੀ ਮਹਿਲਾ ਕਮਿਸ਼ਨ ਦੇ ਕੰਪਲੈਕਸ ਤੋਂ ਸੰਚਾਲਿਤ ਹੋਣ ਵਾਲੀ ਇਸ ਹੈਲਪਲਾਈਨ ‘ਤੇ 18 ਸਾਲ ਜਾਂ ਉਸ ਤੋਂ ਜ਼ਿਆਦਾ ਉਮਰ ਦੀ ਕੋਈ ਵੀ ਔਰਤ ਫੋਨ ਕਰਕੇ ਮਦਦ ਹਾਸਲ ਕਰ ਸਕਦੀ ਹੈ।

ਇਹ ਹੈਲਪਲਾਈਨ ਸੇਵਾ ਮਹਿਲਾ ਸੁਰੱਖਿਆ ਨੂੰ ਸਰਬੋਤਮ ਤਰਜੀਹ ਦਿੰਦੇ ਹੋਏ ਔਰਤ ਅਤੇ ਬਾਲ ਵਿਕਾਸ ਮੰਤਰਾਲੇ ਅਤੇ ਕੌਮੀ ਮਹਿਲਾ ਕਮਿਸ਼ਨ ਵੱਲੋਂ ਸ਼ੁਰੂ ਕੀਤੀਆਂ ਗਈਆਂ ਪਹਿਲਾਂ ਦੇ ਵਾਂਗ ਹੈ। ਔਰਤਾਂ ਖਿਲਾਫ਼ ਹਿੰਸਾ ਨਾਲ ਸੰਬੰਧਤ ਮੁੱਦਿਆਂ ‘ਤੇ ਮਦਦ ਦੀ ਸਹੂਲਤ ਲਈ ਹੈਲਪਲਾਈਨ ਸੇਵਾ 24 ਘੰਟੇ ਕੰਮ ਕਰੇਗੀ।

ਇਹ ਸ਼ਿਕਾਇਤਾਂ ਲਿਖਤੀ ਜਾਂ ਆਨਲਾਈਨ ਤਰੀਕੇ ਨਾਲ ਕਮਿਸ਼ਨ ਦੀ ਵੈੱਬਸਾਈਟ www.ncw.nic.in ਜ਼ਰੀਏ ਪ੍ਰਾਪਤ ਹੁੰਦੀਆਂ ਹਨ। ਕਮਿਸ਼ਨ ਸ਼ਿਕਾਇਤਾਂ ਦਾ ਢੁਕਵਾਂ ਨਿਵਾਰਣ ਕਰਨ ਲਈ ਔਰਤਾਂ ਨੂੰ ਲੋੜੀਂਦੀ ਤੇ ਜਲਦੀ ਰਾਹਤ ਮੁਹੱਈਆ ਕਰਨ ਵਿਚ ਸਹੂਲਤ ਉਪਲੱਬਧ ਕਰਵਾਉਣ ਲਈ ਸ਼ਿਕਾਇਤਾਂ ‘ਤੇ ਕਾਰਵਾਈ ਕਰਦਾ ਹੈ। ਇਸ ਹੈਲਪਲਾਈਨ ਸੇਵਾ ਨੂੰ ਡਿਜੀਟਲ ਇੰਡੀਆ ਕਾਰਪੋਰੇਸ਼ਨ, ਇਲੈਕਟ੍ਰਾਨਿਕਸ ਤੇ ਸੂਚਨਾ ਤਕਨੀਕੀ ਮੰਤਰਾਲੇ ਦੇ ਸਹਿਯੋਗ ਨਾਲ ਵਿਕਸਤ ਕੀਤਾ ਗਿਆ ਹੈ।

LEAVE A REPLY

Please enter your comment!
Please enter your name here