ਉੱਤਰਾਖੰਡ ਵਿੱਚ ਸੜਕ ਹਾਦਸਿਆਂ ਦਾ ਗ੍ਰਾਫ ਦਿਨੋ ਦਿਨ ਵੱਧਦਾ ਜਾ ਰਿਹਾ ਹੈ। ਹਰ ਰੋਜ਼ ਸੜਕ ਹਾਦਸਿਆਂ ਵਿੱਚ ਲੋਕ ਆਪਣੀ ਜਾਨ ਗੁਆ ਰਹੇ ਹਨ, ਫਿਰ ਵੀ ਸੜਕ ਹਾਦਸਿਆਂ ‘ਤੇ ਕਾਬੂ ਨਹੀਂ ਪਾਇਆ ਜਾ ਰਿਹਾ ਹੈ। ਤਾਜ਼ਾ ਸੜਕ ਹਾਦਸਾ ਚਕਰਾਟਾ ਤਹਿਸੀਲ ਦੇ ਵਿਕਾਸਨਗਰ-ਬੁਧੇਰ ਮੋਟਰ ਰੋਡ ‘ਤੇ ਵਾਪਰਿਆ।
ਦੋ ਦੀ ਮੌ/ਤ, ਦੋ ਜ਼ਖਮੀ
ਇਥੇ ਸ਼ਨੀਵਾਰ ਸਵੇਰੇ ਇਕ ਕਾਰ 900 ਮੀਟਰ ਡੂੰਘੀ ਖੱਡ ‘ਚ ਡਿੱਗ ਗਈ। ਹਾਦਸੇ ‘ਚ ਕਾਰ ‘ਚ ਸਵਾਰ 4 ‘ਚੋਂ 2 ਦੀ ਮੌਕੇ ‘ਤੇ ਹੀ ਮੌਤ ਹੋ ਗਈ। SDRF ਨੇ ਮੌਕੇ ‘ਤੇ ਪਹੁੰਚ ਕੇ ਦੋ ਜ਼ਖਮੀਆਂ ਨੂੰ ਖੱਡ ‘ਚੋਂ ਬਾਹਰ ਕੱਢਿਆ ਅਤੇ ਇਲਾਜ ਲਈ ਜ਼ਿਲਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਦੋਵਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਵੀ ਬਾਹਰ ਕੱਢ ਲਿਆ ਗਿਆ ਹੈ। ਹਾਦਸੇ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ।
ਪੰਜਾਬ ਤੋਂ ਅਧਿਆਪਕਾਂ ਦਾ ਦੂਜਾ ਬੈਚ ਜਾਵੇਗਾ ਫਿਨਲੈਂਡ, CM ਮਾਨ ਅੱਜ ਚੰਡੀਗੜ੍ਹ ਤੋਂ ਕਰਨਗੇ ਰਵਾਨਾ