ਹੋਲੇ-ਮਹੱਲੇ ਮੌਕੇ ਪਰਿਵਾਰ ਸਮੇਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਵਿਖੇ ਨਤਮਸਤਕ ਹੋਏ ਮੁੱਖ ਮੰਤਰੀ ਮਾਨ

0
19

ਚੰਡੀਗੜ੍ਹ, 14 ਮਾਰਚ- ਪੰਜਾਬ ਸਮੇਤ ਪੂਰੇ ਦੇਸ਼ ਵਿੱਚ ਅੱਜ (ਸ਼ੁੱਕਰਵਾਰ) ਨੂੰ ਹੋਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਹਰ ਕੋਈ ਇਕ-ਦੂਜੇ ‘ਤੇ ਗੁਲਾਲ ਛਿੜਕ ਰਿਹਾ ਹੈ ਅਤੇ ਇਕ-ਦੂਜੇ ਨੂੰ ਵਧਾਈ ਵੀ ਦੇ ਰਿਹਾ ਹੈ। ਪੰਜਾਬ ‘ਚ ਹੋਲੇ-ਮਹੱਲੇ ਮੌਕੇ ਪੰਜਾਬ ਸੀ.ਐਮ ਭਗਵੰਤ ਮਾਨ ਆਪਣੀ ਪਤਨੀ ਡਾ.ਗੁਰਪ੍ਰੀਤ ਕੌਰ ਨਾਲ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਪੁੱਜੇ ਅਤੇ ਮੱਥਾ ਟੇਕਿਆ।

ਦੱਸ ਦਈਏ ਕਿ ਖ਼ਾਲਸਾਈ ਤਿਉਹਾਰ ਹੋਲੇ-ਮਹੱਲੇ ਨੂੰ ਮੁੱਖ ਰੱਖਦੇ ਹੋਏ, ਪਰਿਵਾਰ ਸਮੇਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਗੁਰੂ ਚਰਨਾਂ ‘ਚ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਕੀਤੀ ਅਰਦਾਸ, ਹਾਜ਼ਰ ਸੰਗਤ ਨੂੰ ਵਧਾਈਆਂ ਦਿੱਤੀਆਂ।

 

LEAVE A REPLY

Please enter your comment!
Please enter your name here