ਭਾਰਤ ਦੇ ਸਾਬਕਾ ਆਲਰਾਊਂਡਰ ਸਈਅਦ ਆਬਿਦ ਅਲੀ ਦਾ ਬੁੱਧਵਾਰ ਨੂੰ 83 ਸਾਲ ਦੀ ਉਮਰ ‘ਚ ਅਮਰੀਕਾ ‘ਚ ਦਿਹਾਂਤ ਹੋ ਗਿਆ। ਉਨ੍ਹਾਂ ਦੇ ਦੇਹਾਂਤ ਦੀ ਖਬਰ ਦੇ ਨਾਲ ਕ੍ਰਿਕਟ ਜਗਤ ‘ਚ ਸੋਗ ਦੀ ਲਹਿਰ ਫੈਲ ਗਈ ਹੈ।
ਕ੍ਰਿਕਟਰ ਸੁਨੀਲ ਗਾਵਸਕਰ ਨੇ ਜਤਾਇਆ ਦੁੱਖ
ਸਾਬਕਾ ਭਾਰਤੀ ਕ੍ਰਿਕਟਰ ਸੁਨੀਲ ਗਾਵਸਕਰ ਨੇ ਉਨ੍ਹਾਂ ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ, ” ਇਹ ਬਹੁਤ ਹੀ ਦੁਖਦਾਈ ਖਬਰ ਹੈ, ਉਹ ਇੱਕ ਸ਼ੇਰ-ਦਿਲ ਕ੍ਰਿਕਟਰ ਸੀ ਜੋ ਟੀਮ ਦੀ ਹਰ ਜ਼ਰੂਰਤ ਨੂੰ ਪੂਰਾ ਕਰਦਾ ਸੀ। ਮੱਧ ਕ੍ਰਮ ਵਿੱਚ ਬੱਲੇਬਾਜ਼ੀ ਕਰਨ ਵਾਲੇ ਆਲਰਾਊਂਡਰ ਹੋਣ ਦੇ ਬਾਵਜੂਦ ਲੋੜ ਪੈਣ ‘ਤੇ ਬੱਲੇਬਾਜ਼ੀ ਕੀਤੀ। ਲੇਗ ਸਾਈਡ ਕੋਰਡਨ ਵਿੱਚ ਕੁਝ ਸ਼ਾਨਦਾਰ ਕੈਚ ਲਏ, ਜਿਸ ਨਾਲ ਸਾਡੀ ਸ਼ਾਨਦਾਰ ਸਪਿਨ ਚੌਕੜੀ ਹੋਰ ਮਜ਼ਬੂਤ ਹੋ ਗਈ।”
1967 ਵਿੱਚ ਕੀਤੀ ਸੀ ਸ਼ੁਰੂਆਤ
ਦੱਸ ਦਈਏ ਕਿ ਸਈਦ ਦਾ ਜਨਮ 9 ਸਤੰਬਰ 1941 ਨੂੰ ਹੈਦਰਾਬਾਦ ਵਿੱਚ ਹੋਇਆ ਸੀ। ਉਨ੍ਹਾਂ ਨੇ ਪਹਿਲੀ ਸ਼੍ਰੇਣੀ ਕ੍ਰਿਕਟ ਵਿੱਚ 397 ਵਿਕਟਾਂ ਲਈਆਂ। ਸਈਅਦ ਨੇ ਦਸੰਬਰ 1967 ਵਿੱਚ ਐਡੀਲੇਡ ਵਿੱਚ ਭਾਰਤ ਲਈ ਆਪਣੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਆਪਣੇ ਪਹਿਲੇ ਮੈਚ ਵਿੱਚ ਹੀ 6 ਵਿਕਟਾਂ ਲਈਆਂ, ਜੋ ਉਨ੍ਹਾਂ ਦੇ ਕਰੀਅਰ ਦਾ ਸਰਵੋਤਮ ਪ੍ਰਦਰਸ਼ਨ ਸੀ।
ਸੁਨੀਤਾ ਵਿਲੀਅਮਜ਼ ਦੀ ਪੁਲਾੜ ਤੋਂ ਵਾਪਸੀ ਫਿਰ ਹੋਈ ਮੁਲਤਵੀ, 280 ਦਿਨਾਂ ਤੋਂ ਸਪੇਸ ਸਟੇਸ਼ਨ ‘ਤੇ ਫਸੇ