ਨਹਿਰੂ ਸਟੇਡੀਅਮ ਪਹੁੰਚੇ ਜੇਪੀ ਨੱਡਾ ਤੇ ਸੀਐਮ ਰੇਖਾ, ਔਰਤਾਂ ਲਈ ਹੋ ਸਕਦੈ ਵੱਡਾ ਐਲਾਨ
ਨਵੀ ਦਿੱਲੀ, 8 ਮਾਰਚ: ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਭਾਜਪਾ ਦਿੱਲੀ ਮਹਿਲਾ ਮੋਰਚਾ ਵੱਲੋਂ ਆਯੋਜਿਤ ਪ੍ਰੋਗਰਾਮ ‘ਚ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਤੇ ਕੇਂਦਰੀ ਮੰਤਰੀ ਜੇਪੀ ਨੱਡਾ ਪਹੁੰਚੇ ਹਨ। ਜਿੱਥੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਵੀ ਉਨ੍ਹਾਂ ਦੇ ਨਾਲ ਹੈ।
ਮਹਿਲਾ ਸਮ੍ਰਿਧੀ ਯੋਜਨਾ
ਦੱਸ ਦਈਏ ਕਿ ਅੱਜ ਕੌਮਾਂਤਰੀ ਮਹਿਲਾ ਦਿਵਸ ਮੌਕੇ ਭਾਜਪਾ ਸਰਕਾਰ ਦਿੱਲੀ ਵਿੱਚ ਮਹਿਲਾ ਸਮ੍ਰਿਧੀ ਯੋਜਨਾ ਸ਼ੁਰੂ ਕਰੇਗੀ। ਇਸ ਦਾ ਉਦਘਾਟਨ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਤੇ ਕੇਂਦਰੀ ਮੰਤਰੀ ਜੇਪੀ ਨੱਡਾ ਅਤੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਕਰਨਗੇ। ਇਹ ਪ੍ਰੋਗਰਾਮ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਸਕੀਮ ਤਹਿਤ ਔਰਤਾਂ ਨੂੰ ਹਰ ਮਹੀਨੇ 2500 ਹਜ਼ਾਰ ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਸੀ। ਮੰਨਿਆ ਜਾ ਰਿਹਾ ਹੈ ਕਿ 20 ਲੱਖ ਔਰਤਾਂ ਨੂੰ ਇਸ ਦਾ ਫਾਇਦਾ ਹੋਵੇਗਾ।
ਪੋਰਟਲ ਅਤੇ ਮੋਬਾਈਲ ਐਪ ਲਾਂਚ
ਮਹਿਲਾ ਸਮਰਿਧੀ ਯੋਜਨਾ ਦਾ ਲਾਭ ਲੈਣ ਲਈ ਔਰਤਾਂ ਲਈ ਈ-ਰਜਿਸਟ੍ਰੇਸ਼ਨ ਕਰਨਾ ਲਾਜ਼ਮੀ ਹੋਵੇਗਾ। ਇਸ ਦੇ ਲਈ ਸਰਕਾਰ 8 ਮਾਰਚ ਨੂੰ ਪੋਰਟਲ ਅਤੇ ਮੋਬਾਈਲ ਐਪ ਲਾਂਚ ਕਰ ਸਕਦੀ ਹੈ। ਇਸ ਪੋਰਟਲ ‘ਤੇ ਔਰਤਾਂ ਆਪਣੇ ਜ਼ਰੂਰੀ ਦਸਤਾਵੇਜ਼ ਜਿਵੇਂ ਕਿ ਵੋਟਰ ਕਾਰਡ, ਬੀਪੀਐਲ ਕਾਰਡ, ਆਧਾਰ ਕਾਰਡ ਅਤੇ ਆਮਦਨ ਸਰਟੀਫਿਕੇਟ ਜਮ੍ਹਾਂ ਕਰਵਾ ਕੇ ਅਪਲਾਈ ਕਰ ਸਕਣਗੀਆਂ।