ਯੂਟਿਊਬ ਦੀ ਵੱਡੀ ਕਾਰਵਾਈ, 95 ਲੱਖ ਤੋਂ ਵੱਧ ਵੀਡੀਓ ਕੀਤੇ ਡਿਲੀਟ
YouTube ਨੇ ਵੱਡੀ ਕਾਰਵਾਈ ਕਰਦੇ ਹੋਏ ਆਪਣੇ ਪਲੇਟਫਾਰਮ ਤੋਂ 9.5 ਮਿਲੀਅਨ (95 ਲੱਖ) ਤੋਂ ਵੱਧ ਵੀਡੀਓ ਹਟਾ ਦਿੱਤੇ ਹਨ। ਗੂਗਲ ਦੇ ਵੀਡੀਓ ਸਟ੍ਰੀਮਿੰਗ ਪਲੇਟਫਾਰਮ ਨੇ ਸਮੱਗਰੀ ਪਾਲਿਸੀ ਦੀ ਉਲੰਘਣਾ ਕਾਰਨ ਇਨ੍ਹਾਂ ਵੀਡੀਓਜ਼ ਨੂੰ ਹਟਾ ਦਿੱਤਾ ਹੈ। ਕੰਪਨੀ ਦੁਆਰਾ ਜਾਰੀ ਕੀਤੀ ਗਈ ਰਿਪੋਰਟ ਦੇ ਅਨੁਸਾਰ, ਇਹ ਵੀਡੀਓ ਪਿਛਲੇ ਸਾਲ ਅਕਤੂਬਰ ਤੋਂ ਦਸੰਬਰ 2024 ਦੇ ਵਿਚਕਾਰ ਯੂਟਿਊਬ ‘ਤੇ ਅਪਲੋਡ ਕੀਤੇ ਗਏ ਸਨ। ਯੂਟਿਊਬ ਤੋਂ ਡਿਲੀਟ ਕੀਤੇ ਗਏ ਜ਼ਿਆਦਾਤਰ ਵੀਡੀਓਜ਼ ਭਾਰਤੀ ਨਿਰਮਾਤਾਵਾਂ ਦੁਆਰਾ ਅਪਲੋਡ ਕੀਤੇ ਗਏ ਸਨ।
ਲਗਭਗ 30 ਲੱਖ ਵੀਡੀਓ ਭਾਰਤੀ ਕ੍ਰੀਏਟਰਾ ਦੇ
ਇਨ੍ਹਾਂ ਡਿਲੀਟ ਕੀਤੇ ਗਏ ਵੀਡੀਓਜ਼ ‘ਚ ਭਾਰਤ ਦਾ ਸਭ ਤੋਂ ਵੱਡਾ ਯੋਗਦਾਨ ਰਿਹਾ ਜਿੱਥੋਂ ਲਗਭਗ 30 ਲੱਖ ਵੀਡੀਓ ਡਿਲੀਟ ਕੀਤੇ ਗਏ ਸਨ। ਯੂਟਿਊਬ ਨੇ ਕਿਹਾ ਕਿ ਇਹ ਵੀਡੀਓ ਉਨ੍ਹਾਂ ਦੀ ਕੰਟੈਂਟ ਪਾਲਿਸੀ ਦੇ ਖਿਲਾਫ ਹਨ। ਵੱਧ ਤੋਂ ਵੱਧ 3 ਮਿਲੀਅਨ ਜਾਂ 30 ਲੱਖ ਵੀਡੀਓ ਜੋ ਕਿ ਭਾਰਤੀ ਕ੍ਰੀਏਟਰਾ ਦੁਆਰਾ ਅਪਲੋਡ ਕੀਤੇ ਗਏ ਸਨ, ਨੂੰ ਹਟਾਇਆ ਗਿਆ। ਵੀਡੀਓ ਸ਼ੇਅਰਿੰਗ ਪਲੇਟਫਾਰਮ ਦੁਆਰਾ ਹਟਾਏ ਗਏ ਜ਼ਿਆਦਾਤਰ ਵੀਡੀਓ ਨਫਰਤ ਭਰੇ ਭਾਸ਼ਣ, ਅਫਵਾਹਾਂ, ਉਤਪੀੜਨ ਆਦਿ ‘ਤੇ ਆਧਾਰਿਤ ਸਨ, ਜੋ ਕਿ ਕੰਪਨੀ ਦੀ ਸਮੱਗਰੀ ਨੀਤੀ ਦੇ ਵਿਰੁੱਧ ਸਨ।
ਹਿਮਾਚਲ ‘ਚ ਟ੍ਰੈਕਿੰਗ ਦੌਰਾਨ ਖਾਈ ‘ਚ ਡਿੱਗਿਆ ਬ੍ਰਿਟਿਸ਼ ਸੈਲਾਨੀ, ਹਾਲਤ ਗੰਭੀਰ