ਹਿਮਾਚਲ ‘ਚ ਟ੍ਰੈਕਿੰਗ ਦੌਰਾਨ ਖਾਈ ‘ਚ ਡਿੱਗਿਆ ਬ੍ਰਿਟਿਸ਼ ਸੈਲਾਨੀ, ਹਾਲਤ ਗੰਭੀਰ
ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਦੇ ਮਸ਼ਹੂਰ ਸੈਰ-ਸਪਾਟਾ ਸਥਾਨ ਟ੍ਰਿਉਂਡ ‘ਚ ਟ੍ਰੈਕਿੰਗ ਦੌਰਾਨ ਇਕ ਬ੍ਰਿਟਿਸ਼ ਨਾਗਰਿਕ ਖਾਈ ‘ਚ ਡਿੱਗ ਗਿਆ। ਇਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਕਿਰਨ ਐਡਵਰਡ ਆਪਣੀ ਪ੍ਰੇਮਿਕਾ ਨਾਲ ਟ੍ਰੈਕਿੰਗ ਕਰ ਰਿਹਾ ਸੀ। ਇਸ ਦੌਰਾਨ ਉਹ ਆਪਣਾ ਸੰਤੁਲਨ ਗੁਆ ਬੈਠਾ ਅਤੇ 20 ਮੀਟਰ ਤੋਂ ਵੱਧ ਡੂੰਘੀ ਖਾਈ ਵਿੱਚ ਜਾ ਡਿੱਗਾ।
ਮੈਡੀਕਲ ਕਾਲਜ ਰੈਫਰ
ਕਿਰਨ ਐਡਵਰਡ ਦੀ ਮਹਿਲਾ ਦੋਸਤ ਨੇ ਇਸ ਬਾਰੇ ਸਥਾਨਕ ਪ੍ਰਸ਼ਾਸਨ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ SDRF ਦੀ ਟੀਮ ਮੌਕੇ ‘ਤੇ ਪਹੁੰਚ ਗਈ। ਡੀਐਸਪੀ ਸੁਨੀਲ ਰਾਣਾ ਦੀ ਅਗਵਾਈ ਵਿੱਚ ਐਸਡੀਆਰਐਫ ਦੀ ਟੀਮ ਨੇ ਐਡਵਰਡ ਨੂੰ ਖਾਈ ਵਿੱਚੋਂ ਸੁਰੱਖਿਅਤ ਕੱਢਿਆ। ਐਡਵਰਡ ਨੂੰ ਮੁਢਲੀ ਸਹਾਇਤਾ ਦਿੱਤੀ ਗਈ। ਐਡਵਰਡ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਟਾਂਡਾ ਮੈਡੀਕਲ ਕਾਲਜ ਰੈਫਰ ਕਰ ਦਿੱਤਾ। ਐਡਵਰਡ ਦੇ ਸਿਰ ਅਤੇ ਸਰੀਰ ‘ਤੇ ਗੰਭੀਰ ਸੱਟਾਂ ਲੱਗੀਆਂ ਹਨ।
ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਰਾਸ਼ਟਰਪਤੀ ਮੁਰਮੂ ਨੇ ਦਿੱਤੀ ਵਧਾਈ, ਔਰਤਾਂ ਦੇ ਨਾਮ ਜਾਰੀ ਕੀਤਾ ਖਾਸ ਸੰਦੇਸ਼