ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਬਣੇ ਜਸਵੀਰ ਸਿੰਘ ਗੜੀ

0
56

ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਬਣੇ ਜਸਵੀਰ ਸਿੰਘ ਗੜੀ

ਚੰਡੀਗੜ੍ਹ 8 ਮਾਰਚ 2025 – ਪੰਜਾਬ ਸਰਕਾਰ ਦੇ ਵਿਭਾਗ ਸਮਾਜਿਕ ਨਿਆਂ, ਸਸ਼ਕਤੀਕਰਨ ਤੇ ਘੱਟ ਗਿਣਤੀਆਂ ਵਿਭਾਗ ਵਲੋਂ ਜਾਰੀ ਪੱਤਰ ਤਹਿਤ ਜਸਵੀਰ ਸਿੰਘ ਗੜ੍ਹੀ ਨੂੰ ਅਨੁਸੂਚਿਤ ਜਾਤੀਆਂ ਕਮਿਸ਼ਨ ਪੰਜਾਬ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਦੱਸਿਆ ਜਾਂਦਾ ਹੈ ਕਿ ਜਸਵੀਰ ਸਿੰਘ ਗੜ੍ਹੀ ਨੇ ਨਵੇਂ ਸਾਲ ਦੇ ਪਹਿਲੇ ਦਿਨ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ ਸਨ।

ਇਹ ਵੀ ਪੜ੍ਹੋ: ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨੇ ਪਾਈ ਭਾਵੁਕ ਪੋਸਟ: “ਘਰ ਤੱਕ ਨਹੀਂ ਹੈਗਾ ਮੇਰੇ ਕੋਲ, ਮੈਨੂੰ ਰੋਟੀ ਜੋਗੀ ਤਾਂ ਛੱਡ ਦਿਓ”

ਦਿੱਲੀ ਚੋਣਾਂ ਵਿੱਚ ਲਗਾਤਾਰ ਸੀਮਾਪੁਰੀ ਵਿਧਾਨ ਵਿੱਚ ਇੱਕ ਮਹੀਨਾ ਵਲੰਟੀਅਰ ਤੌਰ ਤੇ ਗਲੀ ਗਲੀ ਘਰ ਘਰ ਘੁੰਮਕੇ ਪਾਰਟੀ ਦਾ ਪਰਚਾਰ ਕੀਤਾ ਸੀ, ਜਿਸ ਤੇ ਨਤੀਜ਼ੇ ਵਜੋਂ ਆਮ ਆਦਮੀ ਪਾਰਟੀ ਨੇ ਸੀਮਾਪੁਰੀ ਵਿਧਾਨ ਵਿੱਚ ਜਿੱਤੀ।

ਇਹ ਵੀ ਜਿਕਰਯੋਗ ਹੈ ਕਿ ਜਸਵੀਰ ਸਿੰਘ ਗੜ੍ਹੀ ਪੰਜਾਬ ਦੇ ਦਲਿਤ ਸਮਾਜ ਦੇ ਪਰਮੁੱਖ ਚੇਹਰੇ ਹਨ, ਜੋਕਿ ਪਿਛਲੇ 6 ਸਾਲ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਵੀ ਰਹੇ ਅਤੇ ਬਸਪਾ ਨੂੰ ਪੰਜਾਬ ਵਿੱਚ ਬੁਲੰਦੀਆਂ ਤੇ ਪਹੁੰਚਾਇਆ, ਜਿਸ ਸਦਕਾ 25 ਸਾਲ ਬਾਅਦ ਬਸਪਾ ਦਾ ਨਵਾਂਸ਼ਹਿਰ ਤੋਂ ਵਿਧਾਇਕ ਜਿੱਤਿਆ ਸੀ। ਜਸਵੀਰ ਸਿੰਘ ਗੜ੍ਹੀ ਪੰਜਾਬ ਵਿੱਚ ਗਰੀਬ ਤੇ ਦਲਿਤਾਂ ਤੇ ਹੋਣ ਵਾਲੇ ਧੱਕੇ ਖਿਲਾਫ ਖੜ੍ਹੇ ਹੋਣ ਲਈ ਪ੍ਰਸਿੱਧ ਹਨ।

LEAVE A REPLY

Please enter your comment!
Please enter your name here