ਹਰਿਆਣਾ: ਪੰਚਕੂਲਾ ਵਿੱਚ ਹਵਾਈ ਸੈਨਾ ਦਾ ਲੜਾਕੂ ਜਹਾਜ਼ ਜੈਗੁਆਰ ਹੋਇਆ ਹਾਦਸਾਗ੍ਰਸਤ

0
51

ਹਰਿਆਣਾ: ਪੰਚਕੂਲਾ ਵਿੱਚ ਹਵਾਈ ਸੈਨਾ ਦਾ ਲੜਾਕੂ ਜਹਾਜ਼ ਜੈਗੁਆਰ ਹੋਇਆ ਹਾਦਸਾਗ੍ਰਸਤ

ਭਾਰਤੀ ਹਵਾਈ ਸੈਨਾ ਦਾ ਜੈਗੁਆਰ ਲੜਾਕੂ ਜਹਾਜ਼ ਸ਼ੁੱਕਰਵਾਰ ਨੂੰ ਹਰਿਆਣਾ ਦੇ ਪੰਚਕੂਲਾ ਵਿੱਚ ਹਾਦਸਾਗ੍ਰਸਤ ਹੋ ਗਿਆ। ਇਹ ਜਹਾਜ਼ ਅੰਬਾਲਾ ਏਅਰਬੇਸ ਤੋਂ ਸਿਖਲਾਈ ਉਡਾਣ ਲਈ ਉਡਾਣ ਭਰ ਰਿਹਾ ਸੀ। ਪਾਇਲਟ ਜਹਾਜ਼ ਤੋਂ ਸੁਰੱਖਿਅਤ ਬਾਹਰ ਨਿਕਲ ਗਿਆ। ਹਾਦਸੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ ਹੈ।

ਸ੍ਰੀ ਹਰਿਮੰਦਰ ਸਾਹਿਬ ਵਿੱਚ ਸ਼ਰਧਾਲੂ ਦੀ ਦਿਲ ਦਾ ਦੌਰਾ ਪੈਣ ਕਾਰਣ ਹੋਈ ਮੌਤ

ਇਹ ਹਾਦਸਾ ਪੰਚਕੂਲਾ ਦੇ ਮੋਰਨੀ ਦੇ ਬਾਲਦਵਾਲਾ ਪਿੰਡ ਨੇੜੇ ਵਾਪਰਿਆ। ਹਵਾਈ ਸੈਨਾ ਨੇ ਕਿਹਾ ਕਿ ਇਹ ਹਾਦਸਾ ਤਕਨੀਕੀ ਖਰਾਬੀ ਕਾਰਨ ਦੁਪਹਿਰ 3.45 ਵਜੇ ਦੇ ਕਰੀਬ ਵਾਪਰਿਆ।

ਹਵਾਈ ਸੈਨਾ ਦੇ ਮਾਹਿਰਾਂ ਦੀ ਇੱਕ ਟੀਮ ਮੌਕੇ ‘ਤੇ ਪਹੁੰਚੀ

ਪਾਇਲਟ ਨੇ ਜਹਾਜ਼ ਨੂੰ ਰਿਹਾਇਸ਼ੀ ਇਲਾਕੇ ਤੋਂ ਦੂਰ ਲੈ ਜਾਇਆ ਅਤੇ ਫਿਰ ਸੁਰੱਖਿਅਤ ਬਾਹਰ ਨਿਕਲ ਗਿਆ। ਹਾਦਸੇ ਦੀ ਜਾਂਚ ਲਈ ਹਵਾਈ ਸੈਨਾ ਦੇ ਮਾਹਿਰਾਂ ਦੀ ਇੱਕ ਟੀਮ ਮੌਕੇ ‘ਤੇ ਪਹੁੰਚ ਗਈ ਹੈ।

ਸਥਾਨਕ ਪੁਲਿਸ ਵੀ ਮੌਕੇ ‘ਤੇ ਮੌਜੂਦ

ਪੰਚਕੂਲਾ ਜ਼ਿਲ੍ਹੇ ਦੇ ਰਾਏਪੁਰ ਰਾਣੀ ਦੇ ਇੱਕ ਪੁਲਿਸ ਅਧਿਕਾਰੀ ਨੇ ਏਜੰਸੀ ਨੂੰ ਫ਼ੋਨ ‘ਤੇ ਦੱਸਿਆ ਕਿ ਹਵਾਈ ਸੈਨਾ ਦਾ ਜਹਾਜ਼ ਪੰਚਕੂਲਾ ਜ਼ਿਲ੍ਹੇ ਦੇ ਪਹਾੜੀ ਖੇਤਰ ਵਿੱਚ ਹਾਦਸਾਗ੍ਰਸਤ ਹੋ ਗਿਆ ਹੈ। ਸਥਾਨਕ ਪੁਲਿਸ ਵੀ ਮੌਕੇ ‘ਤੇ ਮੌਜੂਦ ਹੈ।

LEAVE A REPLY

Please enter your comment!
Please enter your name here