ਅਮਿਤਾਭ ਬੱਚਨ ਨੇ ਅਯੁੱਧਿਆ ‘ਚ ਖਰੀਦੀ ਜ਼ਮੀਨ, ਪਿਤਾ ਹਰਿਵੰਸ਼ਰਾਇ ਬੱਚਨ ਦੇ ਨਾਂ ‘ਤੇ ਬਣਾਉਣਗੇ ਮੈਮੋਰੀਅਲ ਟਰੱਸਟ

0
77

ਅਮਿਤਾਭ ਬੱਚਨ ਨੇ ਅਯੁੱਧਿਆ ‘ਚ ਖਰੀਦੀ ਜ਼ਮੀਨ, ਪਿਤਾ ਹਰਿਵੰਸ਼ਰਾਇ ਬੱਚਨ ਦੇ ਨਾਂ ‘ਤੇ ਬਣਾਉਣਗੇ ਮੈਮੋਰੀਅਲ ਟਰੱਸਟ

ਬਾੱਲੀਵੁਡ ਅਦਾਕਾਰ ਅਮਿਤਾਭ ਬੱਚਨ ਨੇ ਰਾਮਨਗਰੀ ਅਯੁੱਧਿਆ ‘ਚ 2 ਵਿੱਘੇ ਜ਼ਮੀਨ ਖਰੀਦੀ ਹੈ। ਇਸ ਦੀ ਕੀਮਤ 86 ਲੱਖ ਰੁਪਏ ਤੋਂ ਜ਼ਿਆਦਾ ਦੱਸੀ ਜਾ ਰਹੀ ਹੈ। ਇਹ ਜ਼ਮੀਨ ਮੁੰਬਈ ਸਥਿਤ ਡਿਵੈਲਪਰ ‘ਦਿ ਹਾਊਸ ਆਫ ਅਭਿਨੰਦਨ ਲੋਢਾ’ ਤੋਂ ਹਰੀਵੰਸ਼ ਰਾਏ ਬੱਚਨ ਮੈਮੋਰੀਅਲ ਟਰੱਸਟ ਦੇ ਨਾਂ ‘ਤੇ ਖਰੀਦੀ ਗਈ ਹੈ।

ਹਰਿਵੰਸ਼ਰਾਇ ਬੱਚਨ ਮੈਮੋਰੀਅਲ ਟਰੱਸਟ

ਚਰਚਾ ਹੈ ਕਿ ਅਦਾਕਾਰ ਇਸ ਜ਼ਮੀਨ ‘ਤੇ ਹਰਿਵੰਸ਼ਰਾਇ ਬੱਚਨ ਮੈਮੋਰੀਅਲ ਟਰੱਸਟ ਬਣਾਉਣਗੇ। ਅਮਿਤਾਭ ਬੱਚਨ ਦਾ ਇਹ ਪਲਾਟ ਤਿਹੁਰਾ ਮਾਂਝਾ ‘ਚ ਸਥਿਤ ਹੈ, ਜਿੱਥੋਂ ਰਾਮ ਮੰਦਰ ਕਰੀਬ 7 ਕਿਲੋਮੀਟਰ ਦੀ ਦੂਰੀ ‘ਤੇ ਹੈ। ਯਾਨੀ ਇੱਥੋਂ ਮੰਦਰ ਤੱਕ ਪਹੁੰਚਣ ਲਈ ਸਿਰਫ਼ 15-20 ਮਿੰਟ ਲੱਗਣਗੇ।

ਇਹ ਵੀ ਪੜੋ: ਸਾਬਕਾ ਕ੍ਰਿਕਟਰ ਵਰਿੰਦਰ ਸਹਿਵਾਗ ਦਾ ਭਰਾ ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ

ਜ਼ਿਕਰਯੋਗ ਹੈ ਕੀ 9 ਨਵੰਬਰ 2019 ਨੂੰ ਰਾਮ ਮੰਦਰ ਦੇ ਹੱਕ ਵਿੱਚ ਸੁਪਰੀਮ ਕੋਰਟ ਦਾ ਫੈਸਲਾ ਆਉਣ ਤੋਂ ਬਾਅਦ ਅਯੁੱਧਿਆ ਵਿੱਚ ਜ਼ਮੀਨ ਖਰੀਦਣ ਲਈ ਦੇਸ਼ ਭਰ ਦੇ ਲੋਕਾਂ ਵਿੱਚ ਦੌੜ ਲੱਗੀ ਹੋਈ ਸੀ, ਜਿਸ ਵਿੱਚ ਬਾਲੀਵੁੱਡ ਸਟਾਰ ਅਮਿਤਾਭ ਬੱਚਨ ਦਾ ਨਾਂ ਵੀ ਸਾਹਮਣੇ ਆਇਆ ਸੀ। ਅਮਿਤਾਭ ਬੱਚਨ 22 ਜਨਵਰੀ ਨੂੰ ਰਾਮ ਲੱਲਾ ਦੇ ਪ੍ਰਾਣ ਪ੍ਰਤੀਸ਼ਠਾ ਸਮਾਰੋਹ ‘ਚ ਬੇਟੇ ਅਭਿਸ਼ੇਕ ਬੱਚਨ ਨਾਲ ਪਹੁੰਚੇ ਸਨ।

 

LEAVE A REPLY

Please enter your comment!
Please enter your name here