Chamoli Avalanche ਮਾਮਲੇ ‘ਚ ਮੈਜਿਸਟ੍ਰੇਟ ਜਾਂਚ ਦੇ ਹੁਕਮ, ਜੋਸ਼ੀਮਠ ਐੱਸਡੀਐੱਮ ਜਾਂਚ ਅਧਿਕਾਰੀ ਨਿਯੁਕਤ
ਚਮੋਲੀ ਦੇ ਜ਼ਿਲ੍ਹਾ ਮੈਜਿਸਟਰੇਟ ਸੰਦੀਪ ਤਿਵਾਰੀ ਨੇ ਮਾਨਾ ਵਿੱਚ 28 ਫਰਵਰੀ ਨੂੰ ਵਾਪਰੇ ਬਰਫੀਲੇ ਤੂਫ਼ਾਨ ਦੇ ਹਾਦਸੇ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਹਨ। ਜੋਸ਼ੀਮੱਠ ਦੇ ਐਸਡੀਐਮ ਨੂੰ ਜਾਂਚ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ। ਇਸ ਹਾਦਸੇ ਵਿੱਚ ਅੱਠ ਮਜ਼ਦੂਰਾਂ ਦੀ ਮੌਤ ਹੋ ਗਈ ਸੀ।
54 ਕਰਮਚਾਰੀ ਫਸ ਗਏ ਸਨ
ਦੱਸ ਦਈਏ ਕਿ ਮਾਨਾ ਦੇ ਕੋਲ ਪਿਛਲੇ ਸ਼ੁੱਕਰਵਾਰ ਨੂੰ ਭਾਰੀ ਬਰਫ ਖਿਸਕ ਗਈ ਸੀ, ਜਿਸ ਕਾਰਨ ਬੀਆਰਓ ਦੇ 54 ਕਰਮਚਾਰੀ ਫਸ ਗਏ ਸਨ। ਆਈਟੀਬੀਪੀ ਅਤੇ ਫੌਜ ਦੇ ਜਵਾਨਾਂ ਨੇ ਬਚਾਅ ਕਾਰਜ ਸ਼ੁਰੂ ਕੀਤਾ। ਪਹਿਲੇ ਦਿਨ 33 ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਐਨਡੀਆਰਐਫ ਵੱਲੋਂ ਦੂਜੇ ਦਿਨ ਵੀ ਬਚਾਅ ਕਾਰਜ ਸ਼ਾਮਿਲ ਗਿਆ।
ਚੰਡੀਗੜ੍ਹ ‘ਚ ਧਰਨੇ ਤੋਂ ਪਹਿਲਾਂ ਕਈ ਕਿਸਾਨ ਆਗੂ ਨਜ਼ਰਬੰਦ
ਬਚਾਅ ਟੀਮਾਂ ਨੇ 46 ਮਜ਼ਦੂਰਾਂ ਨੂੰ ਸੁਰੱਖਿਅਤ ਬਚਾ ਲਿਆ ਸੀ, ਜਦਕਿ ਚਾਰ ਮਜ਼ਦੂਰਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਸਨ। ਇਸ ਤੋਂ ਬਾਅਦ ਐਤਵਾਰ ਨੂੰ ਤਿੰਨੋਂ ਬਚਾਅ ਦਲ ਨੇ ਫਿਰ ਤੋਂ ਲਾਪਤਾ ਚਾਰ ਹੋਰ ਮਜ਼ਦੂਰਾਂ ਨੂੰ ਲੱਭਣ ਲਈ ਤਲਾਸ਼ੀ ਮੁਹਿੰਮ ਚਲਾਈ। ਜਿਸ ਤੋਂ ਬਾਅਦ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਅੱਠ ਹੋ ਗਈ।









