ਅੰਮ੍ਰਿਤਸਰ ਦੇ ਸ਼ਿਵ ਮੰਦਰ ‘ਚ ਹੋਈ ਚੋਰੀ, 3 ਲੱਖ ਰੁਪਏ ਦੇ ਗਹਿਣੇ ਚੋਰੀ ਕਰ ਕੇ ਫਰਾਰ
ਅੰਮ੍ਰਿਤਸਰ ਦੀ ਕਾਂਗੜਾ ਕਾਲੋਨੀ ਸ਼ਿਵ ਮੰਦਰ ‘ਚ ਰਾਤ ਸਮੇਂ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਚੋਰ ਵੱਲੋਂ ਮੰਦਰ ਦੇ ਤਾਲੇ ਤੋੜਨ ਦੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਘਟਨਾ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
3 ਕਿਲੋ ਚਾਂਦੀ ਦਾ ਸਮਾਨ ਚੋਰੀ
ਮੰਦਰ ਦੇ ਪ੍ਰਧਾਨ ਅਤੇ ਸਕੱਤਰ ਨੇ ਦੱਸਿਆ ਕਿ ਜਦੋਂ ਸਵੇਰੇ 5.30 ਵਜੇ ਮੰਦਰ ਖੋਲ੍ਹਿਆ ਗਿਆ ਤਾਂ ਚੋਰੀ ਦਾ ਪਤਾ ਲੱਗਾ। ਇਸ ਤੋਂ ਬਾਅਦ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਚੋਰ 3 ਕਿਲੋ ਚਾਂਦੀ ਦਾ ਸਮਾਨ ਲੈ ਗਏ ਹਨ। ਜਿਸ ਵਿੱਚ ਸ਼ਿਵਲਿੰਗ ਦੇ ਕੱਪੜਿਆਂ ਤੋਂ ਇਲਾਵਾ ਸ਼੍ਰੀ ਕ੍ਰਿਸ਼ਨ ਦੀ ਆਰਤੀ ਜੋਤ ਅਤੇ ਬੰਸਰੀ ਸ਼ਾਮਲ ਹੈ। ਜਦੋਂ ਸੀਸੀਟੀਵੀ ਫੁਟੇਜ ਨੂੰ ਚੈੱਕ ਕੀਤਾ ਤਾਂ ਪਤਾ ਲੱਗਾ ਕਿ ਤਿੰਨ ਚੋਰ ਸਨ। ਜਿਨ੍ਹਾਂ ਵਿੱਚੋਂ ਇੱਕ ਅੰਦਰ ਦਾਖ਼ਲ ਹੋਇਆ, ਜਦੋਂ ਕਿ ਦੋ ਬਾਹਰ ਖੜੇ ਰਹੇ। ਚੋਰ ਨੇੜਲੀ ਘਰ ਦੀ ਛੱਤ ਤੋਂ ਕੰਧ ਟੱਪ ਕੇ ਮੰਦਰ ‘ਚ ਦਾਖਲ ਹੋਏ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਲਦ ਹੀ ਮੁਲਜ਼ਮ ਅਤੇ ਉਸ ਦੇ ਸਾਥੀਆਂ ਨੂੰ ਫੜ ਕੇ ਮਾਮਲਾ ਸੁਲਝਾ ਲਿਆ ਜਾਵੇਗਾ।
ਹਿਮਾਚਲ ‘ਚ ਭਾਰੀ ਮੀਂਹ ਨੇ ਮਚਾਈ ਤਬਾਹੀ, ਲੋਕਾਂ ਦੇ ਘਰਾਂ ‘ਚ ਵੜਿਆ ਪਾਣੀ