ਤੁਹਿਨ ਕਾਂਤ ਪਾਂਡੇ ਹੋਣਗੇ SEBI ਦੇ ਨਵੇਂ ਮੁਖੀ, ਮਾਧਬੀ ਬੁਚ ਦੀ ਲੈਣਗੇ ਥਾਂ, ਜਾਣੋ ਕਿੰਨੀ ਹੋਵੇਗੀ ਤਨਖਾਹ
ਨਵੀ ਦਿੱਲੀ : ਕੇਂਦਰ ਸਰਕਾਰ ਨੇ ਵਿੱਤ ਸਕੱਤਰ ਤੁਹਿਨ ਕਾਂਤ ਪਾਂਡੇ ਨੂੰ ਭਾਰਤੀ ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ (ਸੇਬੀ) ਦੇ ਅਗਲੇ ਮੁਖੀ ਵਜੋਂ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਤੁਹਿਨ ਅਗਲੇ 3 ਸਾਲਾਂ ਤੱਕ ਇਸ ਅਹੁਦੇ ‘ਤੇ ਰਹਿਣਗੇ। ਉਹ ਮੌਜੂਦਾ ਸੇਬੀ ਮੁਖੀ ਮਾਧਬੀ ਪੁਰੀ ਬੁਚ ਦੀ ਥਾਂ ਲੈਣਗੇ। ਜੋ ਕਿ 28 ਫਰਵਰੀ ਨੂੰ ਸੇਵਾਮੁਕਤ ਹੋ ਰਹੇ ਹਨ।
ਚਾਰ ਅਹਿਮ ਵਿਭਾਗਾਂ ਨੂੰ ਸੰਭਾਲ ਰਹੇ ਤੁਹਿਨ ਕਾਂਤ
ਦੱਸ ਦਈਏ ਕਿ ਤੁਹਿਨ ਕਾਂਤ ਪਾਂਡੇ ਓਡੀਸ਼ਾ ਕੇਡਰ ਦੇ 1987 ਬੈਚ ਦੇ ਆਈਏਐਸ ਅਧਿਕਾਰੀ ਹਨ। ਉਹ ਮੋਦੀ 3.0 ਸਰਕਾਰ ਵਿੱਚ ਭਾਰਤ ਦੇ ਸਭ ਤੋਂ ਵਿਅਸਤ ਸਕੱਤਰਾਂ ਵਿੱਚੋਂ ਇੱਕ ਹਨ। ਉਹ ਇਸ ਵੇਲੇ ਕੇਂਦਰ ਸਰਕਾਰ ਵਿੱਚ ਚਾਰ ਅਹਿਮ ਵਿਭਾਗਾਂ ਨੂੰ ਸੰਭਾਲ ਰਹੇ ਹਨ। ਉਨ੍ਹਾਂ ਨੂੰ 7 ਸਤੰਬਰ 2024 ਨੂੰ ਵਿੱਤ ਸਕੱਤਰ ਦੇ ਅਹੁਦੇ ‘ਤੇ ਨਿਯੁਕਤ ਕੀਤਾ ਗਿਆ ਸੀ।
ਕਿੰਨੀ ਮਿਲੇਗੀ ਤਨਖਾਹ
ਸੇਬੀ ਦੇ ਨਵੇਂ ਮੁਖੀ ਨੂੰ ਕੇਂਦਰ ਸਰਕਾਰ ਦੇ ਸਕੱਤਰ ਦੇ ਬਰਾਬਰ ਤਨਖ਼ਾਹ ਅਤੇ ਹੋਰ ਸਹੂਲਤਾਂ ਮਿਲਣਗੀਆਂ ਜਾਂ ਉਨ੍ਹਾਂ ਨੂੰ ਕਾਰ ਅਤੇ ਘਰ ਤੋਂ ਬਿਨਾਂ ਹਰ ਮਹੀਨੇ 5 ਲੱਖ 62 ਹਜ਼ਾਰ 500 ਰੁਪਏ ਤਨਖਾਹ ਮਿਲੇਗੀ।
ਚੰਡੀਗੜ੍ਹ-ਮਨਾਲੀ ਹਾਈਵੇ ‘ਤੇ ਬੱਸ ਪਲਟੀ, ਡਰਾਈਵਰ-ਕੰਡਕਟਰ ਸਣੇ ਕਈ ਸਵਾਰੀਆਂ ਜ਼ਖਮੀ