ਮਹਾਸ਼ਿਵਰਾਤਰੀ ਮੌਕੇ ਵੱਡਾ ਹਾਦਸਾ, ਗੋਦਾਵਰੀ ਨਦੀ ‘ਚ ਡੁੱਬਣ ਨਾਲ 5 ਨੌਜਵਾਨਾਂ ਦੀ ਮੌ/ਤ
ਆਂਧਰਾ ਪ੍ਰਦੇਸ਼ ਦੇ ਪੂਰਬੀ ਗੋਦਾਵਰੀ ਜ਼ਿਲ੍ਹੇ ਵਿੱਚ ਮਹਾਸ਼ਿਵਰਾਤਰੀ ਦੇ ਦਿਨ ਇੱਕ ਦਰਦਨਾਕ ਹਾਦਸਾ ਵਾਪਰਿਆ। ਬੁੱਧਵਾਰ ਨੂੰ ਨਦੀ ‘ਚ ਨਹਾਉਣ ਗਏ ਪੰਜ ਨੌਜਵਾਨਾਂ ਦੀ ਡੁੱਬਣ ਕਾਰਨ ਮੌਤ ਹੋ ਗਈ। ਇਹ ਹਾਦਸਾ ਤੱਲਾਪੁੜੀ ਮੰਡਲ ਦੇ ਤਾਡੀਪੁੜੀ ਇਲਾਕੇ ‘ਚ ਵਾਪਰਿਆ, ਜਿੱਥੇ ਕੁੱਲ 11 ਨੌਜਵਾਨ ਗੋਦਾਵਰੀ ਨਦੀ ‘ਚ ਨਹਾਉਣ ਲਈ ਗਏ ਸਨ।
ਪੰਜਾਂ ਲਾਸ਼ਾਂ ਬਰਾਮਦ
ਡੂੰਘਾਈ ਦਾ ਸਹੀ ਅੰਦਾਜ਼ਾ ਨਾ ਲੱਗਣ ਕਾਰਨ ਉਹ ਅਚਾਨਕ ਨਦੀ ਦੇ ਤੇਜ਼ ਵਹਾਅ ਵਿੱਚ ਫਸ ਗਏ। ਜਦੋਂ ਕੁਝ ਨੌਜਵਾਨਾਂ ਨੇ ਆਪਣੇ ਡੁੱਬ ਰਹੇ ਦੋਸਤਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਆਪ ਹੀ ਨਦੀ ਦੇ ਤੇਜ਼ ਵਹਾਅ ਵਿੱਚ ਵਹਿਣ ਲੱਗੇ। ਇਸ ਦੌਰਾਨ ਪੰਜ ਨੌਜਵਾਨ ਦਰਿਆ ਦੀਆਂ ਲਹਿਰਾਂ ਵਿੱਚ ਡੁੱਬ ਗਏ, ਜਦਕਿ ਬਾਕੀ ਛੇ ਕਿਸੇ ਤਰ੍ਹਾਂ ਕੰਢੇ ਤੱਕ ਪਹੁੰਚਣ ਵਿੱਚ ਕਾਮਯਾਬ ਹੋ ਗਏ। ਹਾਦਸੇ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਅਤੇ ਪੰਜਾਂ ਲਾਸ਼ਾਂ ਨੂੰ ਬਰਾਮਦ ਕਰ ਲਿਆ।
ਸ਼ਿਵਰਾਤਰੀ ਮੌਕੇ ਵਿਧਾਇਕ ਕੁਲਵੰਤ ਸਿੰਘ ਹੋਏ ਮੋਹਾਲੀ ਦੇ ਮੰਦਰਾਂ ਵਿੱਚ ਨਤਮਸਤਕ