ਸ਼ਿਵਰਾਤਰੀ ਮੌਕੇ ਵਿਧਾਇਕ ਕੁਲਵੰਤ ਸਿੰਘ ਹੋਏ ਮੋਹਾਲੀ ਦੇ ਮੰਦਰਾਂ ਵਿੱਚ ਨਤਮਸਤਕ
ਐੱਸ ਏ ਐੱਸ ਨਗਰ: ਪੰਜਾਬ ਦੇ ਐੱਸ ਏ ਐੱਸ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਵੱਲੋਂ ਮੋਹਾਲੀ ਵਿਧਾਨ ਸਭਾ ਹਲਕੇ ਵਿੱਚ ਪੈਂਦੇ ਮੰਦਰਾਂ ਦੇ ਵਿੱਚ ਨਤਮਸਤਕ ਹੋਏ ਅਤੇ ਸ਼ਿਵਰਾਤਰੀ ਦੇ ਪਾਵਨ ਮੌਕੇ ਤੇ ਸ਼ਰਧਾਲੂਆਂ ਨਾਲ ਸਾਂਝ ਪਾਈ। ਵਿਧਾਇਕ ਕੁਲਵੰਤ ਸਿੰਘ ਸਵੇਰ ਵੇਲੇ ਤੋਂ ਹੀ ਭੋਲੇਨਾਥ ਦੇ ਦਰਸ਼ਨ ਦੇ ਲਈ ਮੰਦਰਾਂ ਵਿਖੇ ਆਯੋਜਿਤ ਧਾਰਮਿਕ ਸਮਾਗਮਾਂ ਦੇ ਵਿੱਚ ਸ਼ਿਰਕਤ ਕਰਨ ਲਈ ਰਵਾਨਾ ਹੋ ਗਏ ਸਨ। ਉਹਨਾਂ ਪਹਿਲਾਂ ਸ੍ਰੀ ਰਾਧਾ ਮਾਤਾ ਮੰਦਰ ਫੇਜ਼ 6, ਸ਼ਿਰਕਤ ਕੀਤੇ ਜਾਣ ਉਪਰੰਤ ਦੁਰਗਾ ਮਾਤਾ ਮੰਦਰ ਫੇਜ 6, ਦੁਰਗਾ ਮਾਤਾ ਮੰਦਰ ਫੇਜ 6, ਪ੍ਰਾਚੀਨ ਸ਼ਿਵ ਮੰਦਰ ਆਜ਼ਾਦ ਨਗਰ ਬਲੌਂਗੀ, ਸ਼੍ਰੀ ਸਨਾਤਨ ਧਰਮ ਸਦਾ ਸ਼ਿਵ ਮੰਦਰ ਸੈਕਟਰ 57, ਸ਼੍ਰੀ ਹਰਿ ਮੰਦਰ ਫੇਜ 5, ਸ਼੍ਰੀ ਸਨਾਤਨ ਧਰਮ ਮੰਦਿਰ ਫੇਜ 4, ਸ਼੍ਰੀ ਸਨਾਤਨ ਧਰਮ ਮੰਦਿਰ ਫੇਜ 7, ਸ਼੍ਰੀ ਲਕਸ਼ਮੀ ਨਰਾਇਣ ਮੰਦਿਰ ਫੇਜ 3B2, ਮੰਦਿਰ ਫੇਜ 9, ਸੈਕਟਰ 80 ਵਿਖੇ ਸਥਿਤ ਮੰਦਿਰ ਵਿਖੇ ਭਗਵਾਨ ਭੋਲੇਨਾਥ ਦੇ ਸ਼ਿਵਲਿੰਗ ਤੇ ਜਲ ਅਤੇ ਦੁੱਧ ਚੜਾਇਆ।
CAG ਦੀ ਰਿਪੋਰਟ ‘ਤੇ ਅੱਜ ਦਿੱਲੀ ਵਿਧਾਨ ਸਭਾ ‘ਚ ਹੋਵੇਗੀ ਚਰਚਾ, ਆਤਿਸ਼ੀ ਸਮੇਤ ਵਿਰੋਧੀ ਧਿਰ ਦੇ 21 ਵਿਧਾਇਕ ਹਨ ਮੁਅੱਤਲ
ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਦੁਨੀਆਂ ਭਰ ਵਿੱਚ ਮਹਾਂ-ਸ਼ਿਵਰਾਤਰੀ ਨੂੰ ਬੜੀ ਹੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ, ਇਸ ਦੌਰਾਨ ਲੋਕ ਸਵੇਰ ਵੇਲੇ ਤੋਂ ਹੀ ਭੋਲੇਨਾਥ ਤੇ ਸ਼ਿਵਲਿੰਗ ਅਭਿਸ਼ੇਕ ਕਰਨ ਦੇ ਲਈ ਮੰਦਰਾਂ ਵਿੱਚ ਪਹੁੰਚਣੇ ਸ਼ੁਰੂ ਹੋ ਗਏ ਸਨ। ਉਹਨਾਂ ਕਿਹਾ ਕਿ ਉਹ ਜਿਸ ਵੀ ਰਸਤੇ ਤੋਂ ਮੰਦਰਾਂ ਦੇ ਵਿੱਚ ਹੋ ਰਹੇ ਸਮਾਗਮਾਂ ਵਿੱਚ ਆਪਣੀ ਹਾਜ਼ਰੀ ਲਗਵਾਏ ਜਾਣ ਦੇ ਲਈ ਪਹੁੰਚ ਰਹੇ ਸਨ ਤਾਂ ਰਸਤੇ ਵਿੱਚ ਸ਼ਰਧਾਲੂਆਂ ਵੱਲੋਂ ਹਰ ਮੋੜ ਅਤੇ ਚੌਂਕ ਤੇ ਲੰਗਰ ਲਗਾਇਆ ਹੋਇਆ ਸੀ, ਜਿੱਥੇ ਬੜੇ ਹੀ ਸ਼ਰਧਾ ਦੇ ਨਾਲ ਸ਼ਰਧਾਲੂਆਂ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਅਤੇ ਲੋਕਾਂ ਨੂੰ ਲੰਗਰ ਵਰਤਾਇਆ ਜਾ ਰਿਹਾ ਹੈ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮਹਾ-ਸ਼ਿਵਰਾਤਰੀ ਦੇ ਮੌਕੇ ਤੇ ਰੱਖੇ ਗਏ ਸਮਾਗਮਾਂ ਦੇ ਵਿੱਚ ਇੱਕ ਗੱਲ ਸਪਸ਼ਟ ਨਜ਼ਰ ਆਈ ਕਿ ਇਹ ਸਭ ਤਿਉਹਾਰ ਜਿੱਥੇ ਸ਼ਰਧਾਲੂਆਂ ਦੀ ਆਸਥਾ ਦਾ ਪ੍ਰਤੀਕ ਹੁੰਦੇ ਹਨ, ਉੱਥੇ ਹਿੰਦੂ-ਸਿੱਖ ਭਾਈਚਾਰਕ ਸਾਂਝ ਨੂੰ ਵੀ ਅਜਿਹੇ ਤਿਉਹਾਰਾਂ ਦੀ ਤਿਆਰੀ ਦੌਰਾਨ ਗੂੜ੍ਹਾ ਹੁੰਦਾ ਵੇਖਿਆ ਜਾ ਸਕਦਾ ਹੈ।