CAG ਦੀ ਰਿਪੋਰਟ ‘ਤੇ ਅੱਜ ਦਿੱਲੀ ਵਿਧਾਨ ਸਭਾ ‘ਚ ਹੋਵੇਗੀ ਚਰਚਾ, ਆਤਿਸ਼ੀ ਸਮੇਤ ਵਿਰੋਧੀ ਧਿਰ ਦੇ 21 ਵਿਧਾਇਕ ਹਨ ਮੁਅੱਤਲ
ਨਵੀ ਦਿੱਲੀ, 27 ਫਰਵਰੀ : ਦਿੱਲੀ ਵਿਧਾਨ ਸਭਾ ਦੇ ਸੈਸ਼ਨ ਦਾ ਅੱਜ ਤੀਸਰਾ ਦਿਨ ਹੈ। ਕੈਗ ਨਾਲ ਸਬੰਧਤ ਕੁਝ ਰਿਪੋਰਟਾਂ ਅੱਜ ਵੀ ਸਦਨ ਵਿੱਚ ਪੇਸ਼ ਕੀਤੀਆਂ ਜਾ ਸਕਦੀਆਂ ਹਨ। ਇਸ ਤੋਂ ਪਹਿਲਾਂ ਸੈਸ਼ਨ ਦੇ ਦੂਜੇ ਦਿਨ 25 ਫਰਵਰੀ ਨੂੰ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਸਦਨ ‘ਚ ਸ਼ਰਾਬ ਨੀਤੀ ‘ਤੇ ਕੈਗ ਦੀ ਰਿਪੋਰਟ ਪੇਸ਼ ਕੀਤੀ ਸੀ। ਰਿਪੋਰਟ ‘ਚ ‘ਆਪ’ ਦੀ ਗਲਤ ਸ਼ਰਾਬ ਨੀਤੀ ਕਾਰਨ 2002 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
ਡਿਪਟੀ ਸਪੀਕਰ ਦੇ ਅਹੁਦੇ ਲਈ ਮੋਹਨ ਸਿੰਘ ਬਿਸ਼ਟ ਦੇ ਨਾਮ ਦਾ ਪ੍ਰਸਤਾਵ
ਅੱਜ ਸਦਨ ‘ਚ ਸ਼ਰਾਬ ਨੀਤੀ ‘ਤੇ ਕੈਗ ਦੀ ਰਿਪੋਰਟ ‘ਤੇ ਚਰਚਾ ਤੋਂ ਇਲਾਵਾ ਮੁੱਖ ਮੰਤਰੀ ਸੀ.ਐਮ ਰੇਖਾ ਗੁਪਤਾ ਵਿਧਾਨ ਸਭਾ ਦੇ ਡਿਪਟੀ ਸਪੀਕਰ ਦੇ ਅਹੁਦੇ ਲਈ ਮੋਹਨ ਸਿੰਘ ਬਿਸ਼ਟ ਦੇ ਨਾਮ ਦਾ ਪ੍ਰਸਤਾਵ ਰੱਖਣਗੇ। ਬਿਸ਼ਟ ਮੁਸਤਫਾਬਾਦ ਤੋਂ ਭਾਜਪਾ ਵਿਧਾਇਕ ਹਨ। ਵਿਧਾਨ ਸਭਾ ਦਾ ਇਹ ਸੈਸ਼ਨ ਪਹਿਲਾ 24 ਫਰਵਰੀ ਤੋਂ 27 ਫਰਵਰੀ ਤੱਕ ਚੱਲਣਾ ਸੀ। ਇਸ ਹਿਸਾਬ ਨਾਲ ਅੱਜ ਇਸ ਦਾ ਆਖਰੀ ਦਿਨ ਸੀ। ਪਰ ਬਾਅਦ ਵਿੱਚ ਸੈਸ਼ਨ ਨੂੰ 3 ਮਾਰਚ ਤੱਕ ਵਧਾ ਦਿੱਤਾ ਗਿਆ।
21 ਵਿਧਾਇਕ 3 ਮਾਰਚ ਤੱਕ ਮੁਅੱਤਲ
ਇਸ ਤੋਂ ਪਹਿਲਾਂ ਸਦਨ ‘ਚ ਵਿਰੋਧੀ ਪਾਰਟੀ ‘ਆਪ’ ਨੇ CM ਹਾਊਸ ‘ਚ ਭਗਤ ਸਿੰਘ ਅਤੇ ਅੰਬੇਡਕਰ ਦੀਆਂ ਤਸਵੀਰਾਂ ਦੇ ਮੁੱਦੇ ‘ਤੇ ਹੰਗਾਮਾ ਕੀਤਾ। ਜਦੋਂ ਐਲਜੀ ਵੀਕੇ ਸਕਸੈਨਾ ਭਾਸ਼ਣ ਦੇ ਰਹੇ ਸਨ ਤਾਂ ‘ਆਪ’ ਵਿਧਾਇਕਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿਤੀ। ਇਸ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਆਤਿਸ਼ੀ ਸਮੇਤ ‘ਆਪ’ ਦੇ 21 ਵਿਧਾਇਕਾਂ ਨੂੰ 3 ਮਾਰਚ ਤੱਕ ਮੁਅੱਤਲ ਕਰ ਦਿੱਤਾ ਗਿਆ ਸੀ।
ਹਰਿਆਣਾ ‘ਚ ਅੱਜ ਤੋਂ ਬੋਰਡ ਪ੍ਰੀਖਿਆਵਾਂ ਸ਼ੁਰੂ, ਵਿਦਿਆਰਥੀ ਇਨ੍ਹਾਂ ਗੱਲਾਂ ਦਾ ਰੱਖਣ ਧਿਆਨ