ਹਰਿਆਣਾ ‘ਚ ਅੱਜ ਤੋਂ ਬੋਰਡ ਪ੍ਰੀਖਿਆਵਾਂ ਸ਼ੁਰੂ, ਵਿਦਿਆਰਥੀ ਇਨ੍ਹਾਂ ਗੱਲਾਂ ਦਾ ਰੱਖਣ ਧਿਆਨ
ਹਰਿਆਣਾ ਵਿੱਚ ਅੱਜ ਤੋਂ 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਸ਼ੁਰੂ ਹੋ ਰਹੀਆਂ ਹਨ। ਇਸ ਦੇ ਲਈ ਹਰਿਆਣਾ ਸਕੂਲ ਸਿੱਖਿਆ ਬੋਰਡ ਨੇ ਰਾਜ ਭਰ ਵਿੱਚ ਕੁੱਲ 1431 ਪ੍ਰੀਖਿਆ ਕੇਂਦਰ ਬਣਾਏ ਹਨ। ਦਸ ਦਈਏ ਕਿ 12ਵੀਂ ਜਮਾਤ ਦੀ ਪ੍ਰੀਖਿਆ 27 ਫਰਵਰੀ ਤੋਂ ਸ਼ੁਰੂ ਹੋਵੇਗੀ। ਜਦਕਿ 10ਵੀਂ ਜਮਾਤ ਦੀਆਂ ਪ੍ਰੀਖਿਆਵਾਂ 28 ਫਰਵਰੀ ਤੋਂ ਸ਼ੁਰੂ ਹੋਣਗੀਆਂ।
ਪ੍ਰੀਖਿਆਵਾਂ ਦੌਰਾਨ ਧੋਖਾਧੜੀ ਨੂੰ ਨੱਥ ਪਾਉਣ ਲਈ ਬੋਰਡ ਨੇ 219 ਉਡਣ ਦਸਤੇ ਬਣਾਏ ਹਨ। ਇਸ ਤੋਂ ਇਲਾਵਾ ਜ਼ਿਆਦਾਤਰ ਪ੍ਰੀਖਿਆ ਕੇਂਦਰਾਂ ‘ਤੇ ਸੀਸੀਟੀਵੀ ਵੀ ਲਗਾਏ ਗਏ ਹਨ। ਪੇਪਰ ਲੀਕ ਹੋਣ ਤੋਂ ਰੋਕਣ ਲਈ QR ਕੋਡ ਅਤੇ ਹਿਡਨ ਸਕਿਓਰਿਟੀ ਫੀਚਰਸ ਬਣਾਏ ਗਏ ਹਨ।
ਇਨ੍ਹਾਂ ਗੱਲਾਂ ਦਾ ਰੱਖਣ ਧਿਆਨ
– ਵਿਦਿਆਰਥੀ ਆਪਣੇ ਪ੍ਰੀਖਿਆ ਕੇਂਦਰ ਸਮੇਂ ਸਿਰ ਪਹੁੰਚਣ। ਵਿਦਿਆਰਥੀਆਂ ਨੂੰ ਪ੍ਰੀਖਿਆ ਸ਼ੁਰੂ ਹੋਣ ਤੋਂ ਘੱਟੋ-ਘੱਟ 30 ਮਿੰਟ ਪਹਿਲਾਂ ਪ੍ਰੀਖਿਆ ਕੇਂਦਰ ‘ਤੇ ਪਹੁੰਚਣਾ ਚਾਹੀਦਾ ਹੈ।
– ਪ੍ਰੀਖਿਆ ਵਾਲੇ ਦਿਨ ਵਿਦਿਆਰਥੀ ਆਪਣੇ ਨਾਲ ਐਡਮਿਟ ਕਾਰਡ ਜ਼ਰੂਰ ਲੈ ਕੇ ਆਉਣ।
– ਵਿਦਿਆਰਥੀ ਆਪਣਾ ਐਡਮਿਟ ਕਾਰਡ ਅਤੇ ਸਕੂਲ ਆਈਡੀ ਕਾਰਡ ਪ੍ਰੀਖਿਆ ਕੇਂਦਰ ਵਿੱਚ ਜਰੂਰ ਲੈ ਕੇ ਜਾਣ
– ਵਿਦਿਆਰਥੀਆਂ ਨੂੰ ਏ-4 ਸਾਈਜ਼ ਪੇਪਰ ‘ਤੇ ਰੰਗੀਨ ਫਾਰਮੈਟ ਵਿੱਚ ਦਾਖਲਾ ਕਾਰਡ ਡਾਊਨਲੋਡ ਕਰਨਾ ਚਾਹੀਦਾ ਹੈ।
– ਬੋਰਡ ਦੀਆਂ ਪ੍ਰੀਖਿਆਵਾਂ ਦੌਰਾਨ ਬਲੂਟੁੱਥ ਗੈਜੇਟਸ ਅਤੇ ਸਮਾਰਟਵਾਚ ਵਰਗੇ ਇਲੈਕਟ੍ਰਾਨਿਕ ਡਿਵਾਈਸਾਂ ‘ਤੇ ਸਖਤ ਪਾਬੰਦੀ ਹੋਵੇਗੀ।