ਦਿੱਲੀ ਏਅਰਪੋਰਟ ਦਾ ਇਹ ਟਰਮੀਨਲ ਇਸ ਤਰੀਕ ਤੋਂ 5 ਮਹੀਨਿਆਂ ਲਈ ਹੋ ਜਾਵੇਗਾ ਬੰਦ, ਜਾਣੋ ਵੱਡਾ ਕਾਰਨ
ਨਵੀ ਦਿੱਲੀ, 26 ਫਰਵਰੀ : ਦਿੱਲੀ ਏਅਰਪੋਰਟ ਆਉਣ-ਜਾਣ ਵਾਲਿਆਂ ਲਈ ਬਹੁਤ ਹੀ ਅਹਿਮ ਖਬਰ ਹੈ। ਦਿੱਲੀ ਏਅਰਪੋਰਟ ਦਾ ਟਰਮੀਨਲ T2 ਇਸ ਸਾਲ ਅਪ੍ਰੈਲ ਤੋਂ 5 ਮਹੀਨਿਆਂ ਲਈ ਅਸਥਾਈ ਤੌਰ ‘ਤੇ ਬੰਦ ਹੋਣ ਜਾ ਰਿਹਾ ਹੈ।
CBSE ਵੱਲੋਂ 2025-26 ਦੇ ਪਾਠਕ੍ਰਮ ‘ਚੋ ਪੰਜਾਬੀ ਨੂੰ ਹਟਾਉਣ ਦੇ ਮਾਮਲੇ ‘ਤੇ ਸੁਖਬੀਰ ਬਾਦਲ ਦਾ ਵੱਡਾ ਬਿਆਨ
DIAL ਦੇ ਸੀਈਓ ਵਿਦੇਹ ਕੁਮਾਰ ਜੈਪੁਰੀਅਰ ਨੇ ਕਿਹਾ ਕਿ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (IGIA) ਦਾ ਟਰਮੀਨਲ 2 ਅਪ੍ਰੈਲ ਤੋਂ 4-5 ਮਹੀਨਿਆਂ ਲਈ ਅਸਥਾਈ ਤੌਰ ‘ਤੇ ਬੰਦ ਰਹੇਗਾ। T2 ਦੀ 15 ਮਿਲੀਅਨ ਯਾਤਰੀਆਂ ਦੀ ਸਮਰੱਥਾ ਨੂੰ T1 ਵਿੱਚ ਬਦਲ ਦਿੱਤਾ ਜਾਵੇਗਾ। ਜਦੋ ਤਕ T2 ਦਾ ਅੱਪਗਰੇਡ ਦਾ ਕੰਮ ਪੂਰਾ ਨਾ ਹੋ ਜਾਵੇ। ਇਸ ਤੋਂ ਇਲਾਵਾ ਟੀ3 ਦੇ ਇੱਕ ਹਿੱਸੇ ਨੂੰ ਘਰੇਲੂ ਤੋਂ ਅੰਤਰਰਾਸ਼ਟਰੀ ਉਡਾਣਾਂ ਵਿੱਚ ਬਦਲਣ ਦੀ ਵੀ ਯੋਜਨਾ ਹੈ, ਜਿਸ ਨਾਲ ਅੰਤਰਰਾਸ਼ਟਰੀ ਸਮਰੱਥਾ 32 ਮਿਲੀਅਨ ਤੱਕ ਹੋ ਜਾਵੇਗੀ। ਰਨਵੇਅ ਨੂੰ ਅਪਗ੍ਰੇਡ ਕਰਨ ਤੋਂ ਬਾਅਦ, ਇਹ CAT III B ਮਾਪਦੰਡਾਂ ਦੇ ਅਨੁਕੂਲ ਹੋਵੇਗਾ, ਜਿਸ ਨਾਲ ਧੁੰਦ ਵਿੱਚ ਵੀ ਜਹਾਜ਼ਾਂ ਦੀ ਲੈਂਡਿੰਗ ਅਤੇ ਟੇਕਆਫ ਹੋ ਸਕੇਗੀ।