2026 ਤੋਂ ਸਾਲ ਵਿੱਚ ਦੋ ਵਾਰ ਹੋਵੇਗੀ CBSE 10ਵੀਂ ਦੀ ਪ੍ਰੀਖਿਆ, ਪਹਿਲਾ ਰਾਊਂਡ 17 ਫਰਵਰੀ ਤੋਂ, ਦੂਜੇ ਗੇੜ ਦੀ ਪ੍ਰੀਖਿਆ 5 ਮਈ ਤੋਂ
ਨਵੀ ਦਿੱਲੀ : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSE) 2026 ਤੋਂ ਸਾਲ ਵਿੱਚ ਦੋ ਵਾਰ 10ਵੀਂ ਬੋਰਡ ਦੀ ਪ੍ਰੀਖਿਆ ਕਰਵਾਏਗਾ। ਬੋਰਡ ਨੇ ਇਸ ਨਾਲ ਜੁੜੇ ਖਰੜੇ ਨੂੰ ਮਨਜ਼ੂਰੀ ਦੇ ਦਿੱਤੀ ਹੈ। 2026 ਵਿੱਚ ਹੋਣ ਵਾਲੀ 10ਵੀਂ ਜਮਾਤ ਦੀ ਪ੍ਰੀਖਿਆ ਦਾ ਪਹਿਲਾ ਦੌਰ 17 ਫਰਵਰੀ 2026 ਤੋਂ ਸ਼ੁਰੂ ਹੋਵੇਗਾ ਅਤੇ 6 ਮਾਰਚ 2026 ਤੱਕ ਚੱਲੇਗਾ।
9 ਮਾਰਚ ਤੱਕ ਮੰਗੇ ਗਏ ਸੁਝਾਅ
ਦੂਜੇ ਦੌਰ ਦੀ ਬੋਰਡ ਪ੍ਰੀਖਿਆ 5 ਮਈ, 2026 ਤੋਂ 20 ਮਈ, 2026 ਤੱਕ ਚੱਲੇਗੀ। ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਹਾਲ ਹੀ ਵਿੱਚ ਇੱਕ ਉੱਚ ਪੱਧਰੀ ਮੀਟਿੰਗ ਵਿੱਚ ਸੀਬੀਐਸਈ ਨੂੰ ਦੋ ਵਾਰ ਬੋਰਡ ਪ੍ਰੀਖਿਆਵਾਂ ਲਈ ਇੱਕ ਯੋਜਨਾ ਤਿਆਰ ਕਰਨ ਲਈ ਕਿਹਾ ਸੀ। CBSE ਨੇ ਮੰਗਲਵਾਰ ਨੂੰ ਡਰਾਫਟ ਪਾਲਿਸੀ ਜਾਰੀ ਕਰ ਦਿੱਤੀ ਹੈ, ਜਿਸ ‘ਤੇ 9 ਮਾਰਚ ਤੱਕ ਸੁਝਾਅ ਮੰਗੇ ਗਏ ਹਨ। ਬੋਰਡ ਨੇ ਇਹ ਫੈਸਲਾ ਬੱਚਿਆਂ ਦੀ ਪ੍ਰੀਖਿਆ ਦੇ ਤਣਾਅ ਨੂੰ ਦੇਖਦੇ ਹੋਏ ਲਿਆ ਹੈ। ਇੱਕ ਵਾਰ ਪ੍ਰੀਖਿਆਵਾਂ ‘ਚੋ ਸਕੋਰ ਘੱਟ ਹੋਣ ‘ਤੇ ਉਹ ਦੂਜੀ ਵਾਰ ਇਸ ਵਿੱਚ ਸੁਧਾਰ ਕਰ ਸਕਣਗੇ।
ਵਿਦਿਆਰਥੀਆਂ ਕੋਲ ਤਿੰਨ ਵਿਕਲਪ
ਦੱਸ ਦਈਏ ਕਿ ਵਿਦਿਆਰਥੀਆਂ ਕੋਲ ਤਿੰਨ ਵਿਕਲਪ ਹੋਣਗੇ। 1. ਸਾਲ ਵਿੱਚ ਇੱਕ ਵਾਰ ਇਮਤਿਹਾਨ ਦਿਓ। 2 .ਦੋਵੇਂ ਪ੍ਰੀਖਿਆਵਾਂ ਵਿੱਚ ਹਾਜ਼ਰ ਹੋਣਾ। 3. ਜੇਕਰ ਵਿਦਿਆਰਥੀ ਕਿਸੇ ਵਿਸ਼ੇ ਵਿੱਚ ਚੰਗਾ ਪ੍ਰਦਰਸ਼ਨ ਨਹੀਂ ਕਰ ਪਾ ਰਹੇ, ਤਾਂ ਕਿਸੇ ਹੋਰ ਪ੍ਰੀਖਿਆ ਵਿੱਚ ਉਸ ਵਿਸ਼ੇ ਦੀ ਦੁਬਾਰਾ ਪ੍ਰੀਖਿਆ ਦੇਣਾ। ਦੋਵੇਂ ਪ੍ਰੀਖਿਆਵਾਂ ਪੂਰੇ ਸਿਲੇਬਸ ‘ਤੇ ਆਧਾਰਿਤ ਹੋਣਗੀਆਂ।ਇਮਤਿਹਾਨ ਦਾ ਫਾਰਮੈਟ ਵੀ ਦੋਵਾਂ ਪ੍ਰੀਖਿਆਵਾਂ ਵਿੱਚ ਇੱਕੋ ਜਿਹਾ ਹੋਵੇਗਾ। ਜੋ ਵਿਦਿਆਰਥੀ ਦੋਵੇਂ ਵਾਰ ਬੋਰਡ ਦੀ ਪ੍ਰੀਖਿਆ ਵਿਚ ਬੈਠਣਗੇ, ਉਨ੍ਹਾਂ ਦਾ ਓਹੀ ਨਤੀਜਾ ਅੰਤਿਮ ਮੰਨਿਆ ਜਾਵੇਗਾ, ਜੋ ਬਿਹਤਰ ਹੋਵੇਗਾ। ਯਾਨੀ ਜੇਕਰ ਦੂਜੀ ਵਾਰ ਇਮਤਿਹਾਨ ਦੇਣ ਤੋਂ ਬਾਅਦ ਅੰਕ ਘੱਟ ਜਾਂਦੇ ਹਨ ਤਾਂ ਸਿਰਫ਼ ਪਹਿਲੀ ਪ੍ਰੀਖਿਆ ਦੇ ਅੰਕ ਹੀ ਅੰਤਿਮ ਮੰਨੇ ਜਾਣਗੇ।
ਜਗਜੀਤ ਸਿੰਘ ਡੱਲੇਵਾਲ ਦੀ ਵਿਗੜੀ ਸਿਹਤ, ਹੋਇਆ 103 ਬੁਖ਼ਾਰ