PM ਮੋਦੀ ਵੱਲੋਂ ਐਡਵਾਂਟੇਜ ਅਸਮ 2.0 ਦਾ ਆਗਾਜ਼; ਕਿਹਾ- ਉੱਤਰ ਪੂਰਬ ਦੀ ਧਰਤੀ ਤੋਂ ਨਵੇਂ ਭਵਿੱਖ ਦੀ ਸ਼ੁਰੂਆਤ
ਨਵੀ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਐਡਵਾਂਟੇਜ ਅਸਮ 2.0 ਸੰਮੇਲਨ ਦਾ ਉਦਘਾਟਨ ਕੀਤਾ ਹੈ। ਇਸ ਪ੍ਰੋਗਰਾਮ ਵਿੱਚ ਕਈ ਕੇਂਦਰੀ ਮੰਤਰੀ, ਗਲੋਬਲ ਇੰਡਸਟਰੀ ਦੇ ਨੇਤਾ, ਭਾਰਤ ਵਿੱਚ ਵਿਦੇਸ਼ੀ ਮਿਸ਼ਨਾਂ ਦੇ ਮੁਖੀ ਅਤੇ ਬਹੁਤ ਸਾਰੇ ਵਿਦਿਆਰਥੀ ਮੌਜੂਦ ਸਨ। ਅਸਾਮ ਦੇ ਮੁੱਖ ਮੰਤਰੀ ਹਿਮੰਤ ਵਿਸ਼ਵ ਸ਼ਰਮਾ ਨੇ ਕਿਹਾ ਕਿ 2030 ਤੱਕ ਅਸਮ ਦੀ ਅਰਥਵਿਵਸਥਾ 143 ਅਰਬ ਡਾਲਰ ਦੀ ਹੋ ਜਾਵੇਗੀ। ਉਨ੍ਹਾਂ ਨਿਵੇਸ਼ਕਾਂ ਨੂੰ ਸੂਬੇ ਦੀ ਵਿਕਾਸ ਯਾਤਰਾ ਦਾ ਹਿੱਸਾ ਬਣਨ ਦੀ ਵੀ ਅਪੀਲ ਕੀਤੀ।
ਇੱਕ ਨਵੇਂ ਭਵਿੱਖ ਦੀ ਸ਼ੁਰੂਆਤ
ਇਸ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਪੀਐਮ ਮੋਦੀ ਨੇ ਕਿਹਾ, ਪੂਰਬੀ ਭਾਰਤ ਅਤੇ ਉੱਤਰ ਪੂਰਬ ਦੀ ਧਰਤੀ ਅੱਜ ਇੱਕ ਨਵੇਂ ਭਵਿੱਖ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ‘ਐਡਵਾਂਟੇਜ ਅਸਮ’ ਆਸਾਮ ਦੀ ਸੰਭਾਵਨਾ ਅਤੇ ਤਰੱਕੀ ਨਾਲ ਪੂਰੀ ਦੁਨੀਆ ਨੂੰ ਜੋੜਨ ਲਈ ਇੱਕ ਵਿਸ਼ਾਲ ਮੁਹਿੰਮ ਹੈ। ਪੀਐਮ ਮੋਦੀ ਨੇ ਕਿਹਾ – ਇਤਿਹਾਸ ਗਵਾਹ ਹੈ ਕਿ ਪਹਿਲਾਂ ਵੀ ਪੂਰਬੀ ਭਾਰਤ ਨੇ ਭਾਰਤ ਦੀ ਖੁਸ਼ਹਾਲੀ ਵਿੱਚ ਵੱਡੀ ਭੂਮਿਕਾ ਨਿਭਾਈ ਹੈ। ਅੱਜ ਜਦੋਂ ਭਾਰਤ ਵਿਕਾਸ ਵੱਲ ਵਧ ਰਿਹਾ ਹੈ, ਇੱਕ ਵਾਰ ਫਿਰ ਸਾਡਾ ਉੱਤਰ-ਪੂਰਬ ਆਪਣੀ ਸਮਰੱਥਾ ਦਿਖਾਉਣ ਜਾ ਰਿਹਾ ਹੈ।
ਮੁੰਬਈ ‘ਚ ਅਗਲੇ 2 ਦਿਨ ਹੀਟਵੇਵ ਦੀ ਚਿਤਾਵਨੀ, ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ